ਨਿਸ਼ਾ ਬਾਨੋ ਨੇ ਆਪਣੇ ਮਾਤਾ ਪਿਤਾ ਨੂੰ ਮੈਰਿਜ ਐਨੀਵਰਸਰੀ ਦੀ ਵਧਾਈ ਦਿੰਦੇ ਹੋਏ ਪਾਈ ਭਾਵੁਕ ਪੋਸਟ
ਪੰਜਾਬੀ ਗਾਇਕਾ ਤੇ ਅਦਾਕਾਰਾ ਨਿਸ਼ਾ ਬਾਨੋ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਆਪਣੇ ਮਾਪਿਆਂ ਦੇ ਨਾਲ ਖ਼ਾਸ ਤਸਵੀਰ ਸ਼ੇਅਰ ਕੀਤੀ ਹੈ । ਉਨ੍ਹਾਂ ਨੇ ਪੋਸਟ ਪਾਉਂਦੇ ਹੋਏ ਲਿਖਿਆ ਹੈ, ‘ਹੈਪੀ ਮੈਰਿਜ ਐਨੀਵਰਸਰੀ ਮੰਮੀ ਡੈਡੀ...ਰੱਬ ਤੁਹਾਡੀ ਜੋੜੀ ਇਸੇ ਤਰ੍ਹਾਂ ਬਣਾਈ ਰੱਖੇ । ਰੱਬ ਲੰਮੀ ਉਮਰ ਦੇਵੇ । ਤੁਸੀਂ ਬੈਸਟ ਮਾਂ-ਬਾਪ ਹੋ ਮੇਰੀ ਲਈ ਸਭ ਕੁਝ ਦਿੱਤਾ ਮੈਨੂੰ..ਰੱਬ ਕਰੇ ਹਰ ਜਨਮ ‘ਚ ਮੈਂ ਤੁਹਾਡੀ ਹੀ ਧੀ ਹੋਵਾਂ । ਲਵ ਯੂ ਬਹੁਤ ਸਾਰਾ’
View this post on Instagram
ਫੋਟੋ ‘ਚ ਨਿਸ਼ਾ ਬਾਨੋ ਆਪਣੇ ਮਾਪਿਆਂ ਦੇ ਨਾਲ ਬਹੁਤ ਖੁਸ਼ ਨਜ਼ਰ ਆ ਰਹੇ ਨੇ । ਇਸ ਪੋਸਟ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ । ਫੈਨਜ਼ ਵੀ ਕਮੈਂਟਸ ਕਰਕੇ ਮੁਬਾਰਕਾਂ ਦੇ ਰਹੇ ਨੇ ।
View this post on Instagram
Tenu yaad ta kra j kade bhuleya hova ?????
ਜੇ ਗੱਲ ਕਰੀਏ ਨਿਸ਼ਾ ਬਾਨੋ ਦੀ ਤਾਂ ਉਹ ਵਧੀਆ ਗਾਇਕਾ ਵੀ ਨੇ ਤੇ ਨਾਲ ਹੀ ਅਦਾਕਾਰੀ ‘ਚ ਵੀ ਆਪਣਾ ਲੋਹਾ ਮੰਨਵਾ ਚੁੱਕੇ ਨੇ । ਉਹ ‘ਨਿੱਕਾ ਜ਼ੈਲਦਾਰ 3’, ‘ਸੁਰਖ਼ੀ ਬਿੰਦੀ’, ‘ਮੈਰਿਜ ਪੈਲੇਸ’, ‘ਯਾਰ ਬੇਲੀ’ ਸਣੇ ਕਈ ਫ਼ਿਲਮਾਂ ‘ਚ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੇ ਨੇ । ਇਸ ਤੋਂ ਇਲਾਵਾ ਉਹ ਆਪਣੀ ਆਵਾਜ਼ ‘ਚ ‘ਆਫ਼ ਲਿਮਟ’, ‘ਦਿਲ ਅਰਮਾਨੀ’, ‘ਅੜਬ ਜੱਟੀ’, ‘ਓਹੀ ਬੋਲਦੀ’, ‘ਤੇਰੇ ਕਰਕੇ’ ਵਰਗੇ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ ।