ਆਰੀਅਨ ਖ਼ਾਨ ਨੂੰ ਨਹੀਂ ਦਿੱਤੀ ਗਈ ਜਮਾਨਤ, ਜ਼ਮਾਨਤ ‘ਤੇ ਕੱਲ੍ਹ ਫਿਰ ਹੋਏਗੀ ਸੁਣਵਾਈ

By  Rupinder Kaler October 27th 2021 06:26 PM

ਬੰਬੇ ਹਾਈਕੋਰਟ ਨੇ ਡਰੱਗ ਮਾਮਲੇ ਵਿਚ ਆਰੀਅਨ ਖ਼ਾਨ (Aryan Khan Bail ) ਦੀ ਜ਼ਮਾਨਤ ਪਟੀਸ਼ਨ 'ਤੇ ਫਿਰ ਸੁਣਵਾਈ ਕਰ ਰਹੀ ਹੈ। ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਬੰਬੇ ਹਾਈ ਕੋਰਟ ਵਿਚ ਦਿੱਤੇ ਗਏ ਆਪਣੇ ਹਲਫ਼ਨਾਮੇ ਵਿਚ ਆਰੀਅਨ ਖ਼ਾਨ ਦਾ ਸਬੰਧ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਨਾਲ ਦੱਸਦੇ ਹੋਏ ਉਨ੍ਹਾਂ ਦੀ ਜ਼ਮਾਨਤ ਦਾ ਵਿਰੋਧ ਕੀਤਾ ਹੈ। ਐੱਨਸੀਬੀ ਨੇ ਦਲੀਲ ਦਿੱਤੀ ਕਿ ਆਰੀਅਨ ਨੂੰ ਜ਼ਮਾਨਤ ਦੇਣ ਨਾਲ ਮਾਮਲੇ ਦੀ ਜਾਂਚ ਪਟੜੀ ਤੋਂ ਉਤਰ ਸਕਦੀ ਹੈ।

Finally! Shah Rukh Khan’s Son Aryan Khan Is Making His Film Debut. Details Inside Pic Courtesy: Instagram

ਹੋਰ ਪੜ੍ਹੋ :

ਕਰੀਨਾ ਕਪੂਰ ਦੇ ਛੋਟੇ ਬੇਟੇ ਜੇਹ ਅਲੀ ਖ਼ਾਨ ਦੀਆਂ ਕਿਊਟ ਤਸਵੀਰਾਂ ਵਾਇਰਲ

Shah Rukh Khan son Aryan’s Latest Instagram Posts Will Give You Vacation Goals Pic Courtesy: Instagram

ਦੂਜੇ ਪਾਸੇ ਜ਼ਮਾਨਤ 'ਤੇ ਬਹਿਸ ਕਰਦਿਆਂ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਕਿਹਾ ਕਿ ਆਰੀਅਨ(Aryan Khan Bail )  ਅਜੇ ਜਵਾਨ ਹੈ। ਉਨ੍ਹਾਂ ਨੂੰ ਜੇਲ੍ਹ ਦੀ ਬਜਾਏ ਮੁੜ ਵਸੇਬਾ ਕੇਂਦਰ ਭੇਜਿਆ ਜਾਵੇ। ਅਮਿਤ ਦੇਸਾਈ ਨੇ ਕਿਹਾ ਕਿ ਜਿੱਥੋਂ ਤਕ ਚੈਟ ਦਾ ਸਵਾਲ ਹੈ, ਇਹ ਬਿਲਕੁਲ ਸਪੱਸ਼ਟ ਹੈ ਕਿ ਇਸ ਮਾਮਲੇ ਵਿਚ ਸਾਜ਼ਿਸ਼ ਸਿਧਾਂਤ ਦਾ ਸਮਰਥਨ ਕਰਨ ਵਾਲੀ ਇਕ ਵੀ ਚੈਟ ਨਹੀਂ ਹੈ। ਅਸੀਂ ਮੀਡੀਆ ਟ੍ਰਾਇਲ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਾਂ।

#WATCH | I myself am a Dalit...all of us, my ancestors are Hindus... how can my son be Muslim. He (Nawab Malik) should understand this...: NCB officer Sameer Wankhede's father Dnyandev Wankhede pic.twitter.com/2DEk5EClZT

— ANI (@ANI) October 27, 2021

ਅਮਿਤ ਦੇਸਾਈ ਨੇ ਕਿਹਾ ਕਿ ਗ੍ਰਿਫਤਾਰੀ ਮੀਮੋ ਸਿਰਫ ਨਸ਼ੇ ਦੇ ਨਿੱਜੀ ਸੇਵਨ ਦੀ ਗੱਲ ਕਰਦਾ ਹੈ। ਗ੍ਰਿਫ਼ਤਾਰੀ ਮੀਮੋ ਤੋਂ ਪਤਾ ਲੱਗਦਾ ਹੈ ਕਿ ਇਸ ਵਿੱਚ ਕੋਈ ਸਾਜ਼ਿਸ਼ ਨਹੀਂ ਸੀ। ਦਾਖਲੇ ਦਾ ਪਤਾ ਲਗਾਉਣ ਲਈ ਮੈਡੀਕਲ ਟੈਸਟ ਕੀਤਾ ਗਿਆ ਸੀ। ਐੱਨਡੀਪੀਐੱਸ ਐਕਟ ਦੀ ਧਾਰਾ 27 ਦੇ ਤਹਿਤ ਇੱਕ ਅਪਰਾਧ ਲਈ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰੀ ਅਜਿਹੇ ਅਪਰਾਧ ਲਈ ਕੀਤੀ ਗਈ ਸੀ ਜੋ ਕਦੇ ਨਹੀਂ ਹੋਇਆ ਸੀ।

 

Related Post