ਫ਼ਿਲਮ 'ਨੋ ਲਾਈਫ ਵਿਦ ਵਾਈਫ' ਦੀ ਰਿਲੀਜ਼ ਡੇਟ ਦਾ ਹੋਇਆ ਐਲਾਨ, ਇਸ ਦਿਨ ਹੋਵੇਗੀ ਰਿਲੀਜ਼

By  Aaseen Khan April 8th 2019 04:01 PM

ਫ਼ਿਲਮ 'ਨੋ ਲਾਈਫ ਵਿਦ ਵਾਈਫ' ਦੀ ਰਿਲੀਜ਼ ਡੇਟ ਦਾ ਹੋਇਆ ਐਲਾਨ, ਇਸ ਦਿਨ ਹੋਵੇਗੀ ਰਿਲੀਜ਼ : ਕੁਝ ਦਿਨ ਪਹਿਲਾਂ ਕਰਮਜੀਤ ਅਨਮੋਲ ਦੀ ਆਉਣ ਵਾਲੀ  ਫ਼ਿਲਮ 'ਨੋ ਲਾਈਫ ਵਿਦ ਵਾਈਫ' ਦਾ ਐਲਾਨ ਕੀਤਾ ਗਿਆ ਸੀ। ਫ਼ਿਲਮ ਦਾ ਪੋਸਟਰ ਸਾਂਝਾ ਕਰ ਇਸ ਬਾਰੇ ਜਾਣਕਾਰੀ ਦਿੱਤੀ ਗਈ ਸੀ। ਪਰ ਹੁਣ ਫ਼ਿਲਮ ਦੀ ਰਿਲੀਜ਼ ਦੀ ਤਰੀਕ ਵੀ ਸਾਹਮਣੇ ਆ ਚੁੱਕੀ ਹੈ। ਦੱਸ ਦਈਏ ਕਾਮੇਡੀ ਨਾਲ ਭਰਪੂਰ ਫ਼ਿਲਮ ਨੋ ਲਾਈਫ ਵਿਦ ਵਾਈਫ 13 ਮਾਰਚ, 2020 ਯਾਨੀ ਅਗਲੇ ਸਾਲ ਦੇਖਣ ਨੂੰ ਮਿਲਣ ਵਾਲੀ ਹੈ। ਅਵਤਾਰ ਸਿੰਘ ਵੱਲੋਂ ਫ਼ਿਲਮ ਨੂੰ ਡਾਇਰੈਕਟ ਕੀਤਾ ਜਾਣਾ ਹੈ।

 

View this post on Instagram

 

So Finally ‘No Life With Wife ‘ Gets A Date ❤ Film Is Releasing On 13 March 2020 .....Get Ready To Enjoy This Laughter Ride ? MAI MERI GHARWALI TON DARDA..... ? haan!! Produced By- Karamjit Anmol & Ranjiv Singla Co- Produced By - Pavitar Benipal & Monty Benipal Directed By - Avtar Singh Story By - Parveen Kumar India Distribution - Omjee Group

A post shared by Karamjit Anmol (@karamjitanmol) on Apr 8, 2019 at 2:37am PDT

ਇਸ ਨਵੀਂ ਫ਼ਿਲਮ ‘ਨੋ ਲਾਈਫ ਵਿਦ ਵਾਈਫ’ ਦੀ ਕਹਾਣੀ ਲਿਖੀ ਹੈ ਪ੍ਰਵੀਨ ਕੁਮਾਰ ਹੋਰਾਂ ਨੇ। ਉਹਨਾਂ ਦਾ ਕਹਿਣਾ ਹੈ ਇਹ ਕਹਾਣੀ ਹਰ ਉਸ ਬੰਦੇ ਦੀ ਹੈ ਜਿਹੜਾ ਆਪਣੀ ਪਤਨੀ ਤੋਂ ਤੰਗ ਹੈ।ਕੋਈ ਦੱਸ ਦਿੰਦਾ ਹੈ ਅਤੇ ਕੋਈ ਨਹੀਂ ਦੱਸਦਾ। ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ ਕਰਮਜੀਤ ਅਨਮੋਲ ਅਤੇ ਰਾਜੀਵ ਸਿੰਗਲਾ। ਫ਼ਿਲਮ ਨੂੰ ਯਾਰਬੇਲੀ ਪ੍ਰੋਡਕਸ਼ਨ ਦਾ ਸਾਥ ਵੀ ਮਿਲਿਆ ਹੈ। ਓਮਜੀ ਪ੍ਰੋਡਕਸ਼ਨ ਵੱਲੋਂ ਫ਼ਿਲਮ ਨੂੰ ਪੂਰੀ ਦੁਨੀਆਂ 'ਚ ਰਿਲੀਜ਼ ਕੀਤਾ ਜਾਵੇਗਾ।

ਹੋਰ ਵੇਖੋ : ਕੁਲਵਿੰਦਰ ਬਿੱਲਾ 'ਟੈਲੀਵਿਜ਼ਨ' ਫਿਲਮ 'ਚ ਆਪਣੀ ਲੁੱਕ ਦਾ ਨਹੀਂ ਖੋਲਣਾ ਚਾਹੁੰਦੇ ਭੇਦ, ਦੇਖੋ ਵੀਡੀਓ

no life with wife release date announced karamjit anmol new movie No life With wife

ਕਰਮਜੀਤ ਅਨਮੋਲ ਜਲਦ ਮੰਜੇ ਬਿਸਤਰੇ 2 'ਚ ਸਾਧੂ ਬਾਬੇ ਦੇ ਰੂਪ 'ਚ ਦਰਸ਼ਕਾਂ ਨੂੰ ਹਸਾਉਂਦੇ ਨਜ਼ਰ ਆਉਣ ਵਾਲੇ ਹਨ। ਇਸ ਤੋਂ ਇਲਾਵਾ ਉਹ ਜਲਦ ਮਿੰਦੋ ਤਸੀਲਦਾਰਨੀ 'ਚ ਕਵਿਤਾ ਕੌਸ਼ਿਕ ਅਤੇ ਰਾਜਵੀਰ ਜਵੰਦਾ ਨਾਲ ਸਕਰੀਨ ਵੀ ਸਾਂਝੀ ਕਰਨਗੇ।

Related Post