ਫ਼ਿਲਮ 'ਨੋ ਲਾਈਫ ਵਿਦ ਵਾਈਫ' ਦੀ ਰਿਲੀਜ਼ ਡੇਟ ਦਾ ਹੋਇਆ ਐਲਾਨ, ਇਸ ਦਿਨ ਹੋਵੇਗੀ ਰਿਲੀਜ਼
ਫ਼ਿਲਮ 'ਨੋ ਲਾਈਫ ਵਿਦ ਵਾਈਫ' ਦੀ ਰਿਲੀਜ਼ ਡੇਟ ਦਾ ਹੋਇਆ ਐਲਾਨ, ਇਸ ਦਿਨ ਹੋਵੇਗੀ ਰਿਲੀਜ਼ : ਕੁਝ ਦਿਨ ਪਹਿਲਾਂ ਕਰਮਜੀਤ ਅਨਮੋਲ ਦੀ ਆਉਣ ਵਾਲੀ ਫ਼ਿਲਮ 'ਨੋ ਲਾਈਫ ਵਿਦ ਵਾਈਫ' ਦਾ ਐਲਾਨ ਕੀਤਾ ਗਿਆ ਸੀ। ਫ਼ਿਲਮ ਦਾ ਪੋਸਟਰ ਸਾਂਝਾ ਕਰ ਇਸ ਬਾਰੇ ਜਾਣਕਾਰੀ ਦਿੱਤੀ ਗਈ ਸੀ। ਪਰ ਹੁਣ ਫ਼ਿਲਮ ਦੀ ਰਿਲੀਜ਼ ਦੀ ਤਰੀਕ ਵੀ ਸਾਹਮਣੇ ਆ ਚੁੱਕੀ ਹੈ। ਦੱਸ ਦਈਏ ਕਾਮੇਡੀ ਨਾਲ ਭਰਪੂਰ ਫ਼ਿਲਮ ਨੋ ਲਾਈਫ ਵਿਦ ਵਾਈਫ 13 ਮਾਰਚ, 2020 ਯਾਨੀ ਅਗਲੇ ਸਾਲ ਦੇਖਣ ਨੂੰ ਮਿਲਣ ਵਾਲੀ ਹੈ। ਅਵਤਾਰ ਸਿੰਘ ਵੱਲੋਂ ਫ਼ਿਲਮ ਨੂੰ ਡਾਇਰੈਕਟ ਕੀਤਾ ਜਾਣਾ ਹੈ।
ਇਸ ਨਵੀਂ ਫ਼ਿਲਮ ‘ਨੋ ਲਾਈਫ ਵਿਦ ਵਾਈਫ’ ਦੀ ਕਹਾਣੀ ਲਿਖੀ ਹੈ ਪ੍ਰਵੀਨ ਕੁਮਾਰ ਹੋਰਾਂ ਨੇ। ਉਹਨਾਂ ਦਾ ਕਹਿਣਾ ਹੈ ਇਹ ਕਹਾਣੀ ਹਰ ਉਸ ਬੰਦੇ ਦੀ ਹੈ ਜਿਹੜਾ ਆਪਣੀ ਪਤਨੀ ਤੋਂ ਤੰਗ ਹੈ।ਕੋਈ ਦੱਸ ਦਿੰਦਾ ਹੈ ਅਤੇ ਕੋਈ ਨਹੀਂ ਦੱਸਦਾ। ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ ਕਰਮਜੀਤ ਅਨਮੋਲ ਅਤੇ ਰਾਜੀਵ ਸਿੰਗਲਾ। ਫ਼ਿਲਮ ਨੂੰ ਯਾਰਬੇਲੀ ਪ੍ਰੋਡਕਸ਼ਨ ਦਾ ਸਾਥ ਵੀ ਮਿਲਿਆ ਹੈ। ਓਮਜੀ ਪ੍ਰੋਡਕਸ਼ਨ ਵੱਲੋਂ ਫ਼ਿਲਮ ਨੂੰ ਪੂਰੀ ਦੁਨੀਆਂ 'ਚ ਰਿਲੀਜ਼ ਕੀਤਾ ਜਾਵੇਗਾ।
ਹੋਰ ਵੇਖੋ : ਕੁਲਵਿੰਦਰ ਬਿੱਲਾ 'ਟੈਲੀਵਿਜ਼ਨ' ਫਿਲਮ 'ਚ ਆਪਣੀ ਲੁੱਕ ਦਾ ਨਹੀਂ ਖੋਲਣਾ ਚਾਹੁੰਦੇ ਭੇਦ, ਦੇਖੋ ਵੀਡੀਓ
No life With wife
ਕਰਮਜੀਤ ਅਨਮੋਲ ਜਲਦ ਮੰਜੇ ਬਿਸਤਰੇ 2 'ਚ ਸਾਧੂ ਬਾਬੇ ਦੇ ਰੂਪ 'ਚ ਦਰਸ਼ਕਾਂ ਨੂੰ ਹਸਾਉਂਦੇ ਨਜ਼ਰ ਆਉਣ ਵਾਲੇ ਹਨ। ਇਸ ਤੋਂ ਇਲਾਵਾ ਉਹ ਜਲਦ ਮਿੰਦੋ ਤਸੀਲਦਾਰਨੀ 'ਚ ਕਵਿਤਾ ਕੌਸ਼ਿਕ ਅਤੇ ਰਾਜਵੀਰ ਜਵੰਦਾ ਨਾਲ ਸਕਰੀਨ ਵੀ ਸਾਂਝੀ ਕਰਨਗੇ।