ਨੌਰਾ ਫ਼ਤੇਹੀ ਨੇ ਹਰੇ ਰੰਗ ਦੀ ਸਾੜ੍ਹੀ ‘ਚ ਬਿਖੇਰੀਆਂ ਦਿਲਕਸ਼ ਅਦਾਵਾਂ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ ਅਦਾਕਾਰਾ ਦਾ ਇਹ ਅੰਦਾਜ਼

By  Lajwinder kaur September 27th 2022 08:59 PM -- Updated: September 27th 2022 08:58 PM

Nora Fatehi Latest Pics Viral: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ, ਮਾਡਲ, ਡਾਂਸਰ ਅਤੇ ਜੱਜ ਨੋਰਾ ਫਤੇਹੀ ਹਮੇਸ਼ਾ ਸੁਰਖੀਆਂ ‘ਚ ਰਹਿੰਦੀ ਹੈ। ਸੋਸ਼ਲ ਮੀਡੀਆ ਉੱਤੇ ਨੌਰਾ ਦੀਆਂ ਤਸਵੀਰਾਂ ਤੇ ਵੀਡੀਓਜ਼ ਖ਼ੂਬ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹਾਲ ਹੀ ‘ਚ ਅਦਾਕਾਰਾ ਹਰੇ ਰੰਗ ਦੀ ਸਟਾਈਲਿਸ਼ ਸਾੜ੍ਹੀ ‘ਚ ਨਜ਼ਰ ਆਈ, ਜਿਸ ਉਹ ਆਪਣੀ ਕਾਤਿਲ ਅਦਾਵਾਂ ਬਿਖੇਰਦੀ ਨਜ਼ਰ ਆ ਰਹੀ ਹੈ।

nora latest pics viral image source: Instagram

ਹੋਰ ਪੜ੍ਹੋ : ਈਰਾਨ ਹਿਜਾਬ ਦੇ ਵਿਚਕਾਰ ਇਸ ਬਾਲੀਵੁੱਡ ਅਦਾਕਾਰਾ ਨੇ ਆਪਣੀ ਮਾਂ ਅਤੇ ਭਰਾਵਾਂ ਨੂੰ ਲੈ ਕੇ ਜ਼ਾਹਿਰ ਕੀਤੀ ਚਿੰਤਾ, ਰੋਂਦੇ ਹੋਏ ਲੋਕਾਂ ਨੂੰ ਮਦਦ ਕਰਨ ਦੀ ਕੀਤੀ ਅਪੀਲ

viral pic of nora image source: Instagram

ਇਨ੍ਹਾਂ ਤਸਵੀਰਾਂ ‘ਚ ਦੇਖ ਸਕਦੇ ਹੋ ਨੌਰਾ ਫ਼ਤੇਹੀ ਨੇ ਨੱਕ ਵਿੱਚ ਨੱਥਣੀ, ਹੱਥਾਂ ‘ਚ ਮੁੰਦਰੀਆਂ ਤੇ ਬਰੇਸਲੇਟ, ਕੰਨਾਂ ਵਿੱਚ ਝੂਮਕੇ ਅਤੇ ਗਲੇ ਵਿੱਚ ਰਾਣੀ ਹਾਰ ਪਾਇਆ ਹੋਇਆ ਹੈ। ਅਜਿਹੇ ਅਵਤਾਰ ‘ਚ ਦੇਖ ਕੇ ਯੂਜ਼ਰਸ ਅਦਾਕਾਰਾ ਦੀ ਖੂਬ ਤਾਰੀਫ ਕਰ ਰਹੇ ਹਨ। ਹਸੀਨਾ ਦੇ ਇਸ ਅੰਦਾਜ਼ ਦੇ ਲੱਖਾਂ ਦੀਵਾਨੇ ਹਨ ।

inside image of nora image source: Instagram

ਨੌਰਾ ਫ਼ਤੇਹੀ ਦੀ ਖ਼ੂਬਸੂਰਤੀ ਟੀਵੀ ਸ਼ੋਅ 'ਝਲਕ ਦਿਖਲਾ ਜਾ' ਦੇ ਸੈੱਟ ਤੋਂ ਵਾਇਰਲ ਹੋਈਆਂ ਹਨ। ਝਲਕ ਦਿਖਲਾ ਜਾ 'ਚ ਇਹ ਹਫਤਾ ਨਵਰਾਤਰੀ ਸਪੈਸ਼ਲ ਹੋਣ ਵਾਲਾ ਹੈ, ਇਸ ਲਈ ਅੱਜ ਸ਼ੂਟ ਦੌਰਾਨ ਹਰ ਕੋਈ ਰਵਾਇਤੀ ਪਹਿਰਾਵੇ 'ਚ ਨਜ਼ਰ ਆਇਆ। ਹਾਲ ਹੀ ਚ ਨੌਰਾ ਜੋ ਕਿ ਫ਼ਿਲਮ ‘Thank God’ ਦੇ ਗੀਤ ‘ਮਾਣੀਕੇ’ ਚ ਨਜ਼ਰ ਆਈ ਸੀ। ਜਿਸ ‘ਚ ਨੌਰਾ ਫ਼ਤੇਹੀ ਤੇ ਸਿਧਾਰਥ ਮਲਹੋਤਰਾ ਦੀ ਰੋਮਾਂਟਿਕ ਕਮਿਸਟਰੀ ਦੇਖਣ ਨੂੰ ਮਿਲੀ ਸੀ। ਦਰਸ਼ਕਾਂ ਵੱਲੋਂ ਇਸ ਗੀਤ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

 

View this post on Instagram

 

A post shared by Nora + Guru = Noru❤️❤️ (@norulovers.143)

Related Post