ਫਿਲਮ 'ਨੋਟਬੁੱਕ' 'ਚ ਸਲਮਾਨ ਖਾਨ ਦੀ ਆਵਾਜ਼ 'ਚ ਹੋਇਆ ਰੋਮੈਂਟਿਕ ਗੀਤ ਰਿਲੀਜ਼, ਦੇਖੋ ਵੀਡੀਓ

By  Aaseen Khan March 18th 2019 04:33 PM -- Updated: March 18th 2019 04:38 PM

ਫਿਲਮ 'ਨੋਟਬੁੱਕ' 'ਚ ਸਲਮਾਨ ਖਾਨ ਦੀ ਆਵਾਜ਼ 'ਚ ਹੋਇਆ ਰੋਮੈਂਟਿਕ ਗੀਤ ਰਿਲੀਜ਼, ਦੇਖੋ ਵੀਡੀਓ : ਸਲਮਾਨ ਖਾਨ ਦੀ ਪ੍ਰੋਡਕਸ਼ਨ 'ਚ ਬਣੀ ਫਿਲਮ 'ਨੋਟ ਬੁੱਕ' ਜਿਸ ਦੇ 4 ਗੀਤ ਰਿਲੀਜ਼ ਹੋ ਚੁੱਕੇ ਹਨ। ਖਾਸ ਗੱਲ ਇਹ ਹੈ ਕਿ ਫਿਲਮ ਦੇ ਹਾਲ ਹੀ 'ਚ ਰਿਲੀਜ਼ ਹੋਏ ਇਸ ਚੌਥੇ ਰੋਮੈਂਟਿਕ ਗੀਤ ਨੂੰ ਆਵਾਜ਼ ਖੁਦ ਸਲਮਾਨ ਖਾਨ ਨੇ ਦਿੱਤੀ ਹੈ। ਸਲਮਾਨ ਖਾਨ ਨੇ 'ਮੈਂ ਤਾਰੇ' ਨਾਂ ਦੇ ਇਸ ਗੀਤ ਨੂੰ ਕਾਫੀ ਖੂਬਸੂਰਤੀ ਨਾਲ ਗਾਇਆ ਹੈ। ਇੰਨ੍ਹਾਂ ਹੀ ਨਹੀਂ ਸਲਮਾਨ ਖਾਨ ਨੇ ਇਸ ਗੀਤ ਦੀ ਵੀਡੀਓ 'ਚ ਫ਼ੀਚਰ ਵੀ ਕੀਤਾ ਹੈ। ਗਾਣੇ ਦੇ ਬੋਲ ਮਨੋਜ ਮੁਨਤਾਸ਼ੀਰ ਨੇ ਲਿਖੇ ਹਨ,ਅਤੇ ਗਾਣੇ ਦਾ ਮਿਊਜ਼ਿਕ ਵਿਸ਼ਾਲ ਮਿਸ਼ਰਾ ਵੱਲੋਂ ਦਿੱਤਾ ਗਿਆ ਹੈ। ਗੀਤ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।

ਹੋਰ ਵੇਖੋ : ਹਰਭਜਨ ਮਾਨ ਦੀ ਫਿਲਮ ਪੀ.ਆਰ. 'ਚ ਫੀਮੇਲ ਲੀਡ ਰੋਲ 'ਚ ਨਜ਼ਰ ਆਵੇਗੀ ਇਹ ਖੂਬਸੂਰਤ ਅਦਾਕਾਰਾ, ਸੈੱਟ ਤੋਂ ਸਾਹਮਣੇ ਆਈ ਤਸਵੀਰ

ਨੋਟ ਬੁੱਕ ਫ਼ਿਲਮ ‘ਚ ਨਾਇਕਾ ਦੀ ਭੂਮਿਕਾ ‘ਚ ਪ੍ਰਨੂਤਨ ਬਹਿਲ ਤੇ ਨਾਇਕ ਦੀ ਭੂਮਿਕਾ ‘ਚ ਜ਼ਹੀਰ ਇਕਬਾਲ ਨਜ਼ਰ ਆਉਣਗੇ, ਫ਼ਿਲਮ ‘ਚ ਦੋਵੇਂ ਟੀਚਰ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆ ਰਹੇ ਹਨ। ਨੋਟਬੁੱਕ ਮੂਵੀ ਰਾਹੀਂ ਦੋਵੇਂ ਬਾਲੀਵੁੱਡ ‘ਚ ਆਪਣਾ ਡੈਬਿਊ ਕਰ ਰਹੇ ਹਨ। ਨਿਤਿਨ ਕੱਕੜ ਦੀ ਡਾਇਰੈਕਟਰ ‘ਨੋਟਬੁੱਕ’ ਮੂਵੀ 29 ਮਾਰਚ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ।

Related Post