'ਨੋਟ ਮੁਕਾਬਲੇ' 'ਚ ਗਾਇਕ ਗੋਲਡੀ ਨੇ ਕੀਤਾ ਸਭ ਨੂੰ ਫੇਲ ਦੇਖੋ ਵੀਡੀਓ 

By  Rupinder Kaler November 2nd 2018 05:31 AM

'ਨੋਟ ਮੁਕਾਬਲਾ' ਜੀ ਹਾਂ ਗਾਇਕ ਗੋਲਡੀ ਤੇ ਗੁਰਲੇਜ਼ ਅਖਤਰ ਦਾ ਇਹ ਗਾਣਾ ਰਿਲੀਜ਼ ਹੋ ਗਿਆ ਹੈ । ਇਸ ਗਾਣੇ ਦਾ ਲੋਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ । ਸਪੀਡ ਰਿਕਾਰਡ ਵੱਲੋਂ ਜਾਰੀ ਕੀਤੇ ਗਏ ਇਸ ਗਾਣੇ ਦੇ ਬੋਲ ਨਰਿੰਦਰ ਬਾਠ ਨੇ ਲਿਖੇ ਹਨ । ਇਸ ਗਾਣੇ ਦੀ ਵੀਡੀਓ ਹੈਰੀ ਸਿੰਘ ਤੇ ਪ੍ਰੀਤ ਸਿੰਘ ਨੇ ਬਣਾਈ ਹੈ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਹ ਭੰਗੜਾ ਟ੍ਰੈਕ ਹੈ । ਇਸ ਗਾਣੇ ਨੂੰ ਸੁਣ ਕੇ ਕਿਸੇ ਦੇ ਵੀ ਪੈਰ ਥਿਰਕਣ ਲੱਗ ਜਾਣਗੇ ।

ਹੋਰ ਵੇਖੋ :ਬਾਲੀਵੁੱਡ ਦੇ ਕਿੰਗ ਖਾਨ ਦਾ ਅੱਜ ਬਰਥਡੇ ,ਜਨਮ ਦਿਨ ‘ਤੇ ਦੇ ਰਹੇ ਨੇ ਦਰਸ਼ਕਾਂ ਨੂੰ ਖਾਸ ਤੋਹਫਾ

https://www.youtube.com/watch?v=tXDyixkgShI

'ਨੋਟ ਮੁਕਾਬਲਾ' ਟਾਈਟਲ ਹੇਠ ਜਾਰੀ ਕੀਤੇ ਇਸ ਗਾਣੇ ਨੂੰ ਖਾਸ ਕਰਕੇ ਵਿਆਹਾਂ ਦੇ ਸ਼ੀਜਨ ਨੂੰ ਧਿਆਨ ਵਿੱਚ ਰੱਖਦੇ ਹੋਏ ਤਿਆਰ ਕੀਤਾ ਗਿਆ । ਇਸੇ ਲਈ ਗੋਲਡੀ ਇਸ ਗਾਣੇ ਵਿੱਚ ਆਪਣੀ ਸਾਲੀ ਨੂੰ ਚੈਲੇਂਜ ਕਰਦੇ ਹਨ ਕਿ ਉਹ ਉਸ ਦੇ ਸਾਂਡੂ ਨੂੰ ਕਹੇ ਕਿ ਉਹ ਮੈਦਾਨ ਵਿੱਚ ਆ ਕੇ ਨੋਟ ਵਾਰਨ ਦੇ ਮੁਕਾਬਲੇ ਵਿੱਚ ਹਿੱਸਾ ਲਵੇ । ਗਾਣੇ ਦੇ ਫਿਲਮਾਂਕਣ ਦੀ ਗੱਲ ਕੀਤੀ ਜਾਵੇ ਤਾਂ ਇਸ ਦਾ ਫਿਲਮਾਂਕਣ ਵੀ ਵਿਆਹ ਵਾਂਗ ਕੀਤਾ ਗਿਆ ਹੈ , ਗਾਣੇ ਵਿੱਚ ਗੋਲਡੀ ਤੇ ਉਸ ਦੀ ਸਾਲੀ ਭੰਗੜੇ ਦੇ ਨਾਲ ਨਾਲ ਨੋਟ ਵਾਰਨ ਦਾ ਮੁਕਾਬਲਾ ਕਰਦੇ ਹੋਏ ਨਜ਼ਰ ਆ ਰਹੇ ਹਨ ।

ਹੋਰ ਵੇਖੋ :ਤਰਸੇਮ ਜੱਸੜ ਨੇ ਨੀਰੂ ਬਾਜਵਾ ਨੂੰ ਸਿਖਾਇਆ “ੳ ਅ” ਦੇਖੋ ਕਿਸ ਤਰ੍ਹਾਂ

https://www.instagram.com/p/BpmY5vjgA-T/

ਗਾਣੇ ਰਿਲੀਜ਼ ਹੋਣ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਗੋਲਡੀ ਨੇ ਇਸ ਗਾਣੇ ਦੀ ਸ਼ੋਸਲ ਮੀਡੀਆ 'ਤੇ ਕਾਫੀ ਪ੍ਰਮੋਸ਼ਨ ਕੀਤੀ ਸੀ ਜਿਸ ਦਾ ਅਸਰ ਹੁੰਦਾ ਦਿਖਾਈ ਦੇ ਰਿਹਾ ਹੈ ਗਾਣੇ ਦੇ ਵੀਵਰਜ਼ ਲਗਾਤਾਰ ਵੱਧ ਰਹੇ ਹਨ ।ਇੱਥੇ ਹੀ ਬਸ ਨਹੀਂ ਗਾਇਕ ਤੇ ਐਕਟਰ ਅੰਮ੍ਰਿਤ ਮਾਨ ਨੇ ਵੀ ਗਾਣੇ ਦੀ ਕਾਫੀ ਤਰੀਫ ਕੀਤੀ ਹੈ ਉਹਨਾਂ ਨੇ ਖਾਸ ਤੌਰ ਤੇ ਆਪਣੇ ਇੰਸਟਾਗ੍ਰਾਮ ਗਾਣੇ ਨੂੰ ਲੈ ਕੇ ਪੋਸਟ ਪਾਈ ਹੈ ।

Related Post