ਹੁਣ ਦਰਸ਼ਕ ਸਿਨੇਮਾਘਰਾਂ ਵਿੱਚ ਲੈ ਸਕਣਗੇ ਲਾਈਵ T20 WC ਦਾ ਆਨੰਦ, ਜਾਣੋ ਕਿਵੇਂ

By  Lajwinder kaur October 13th 2022 09:04 AM -- Updated: October 13th 2022 06:33 AM

T20 World Cup: ਭਾਰਤੀ ਕ੍ਰਿਕੇਟ ਪ੍ਰਸ਼ੰਸਕਾਂ ਲਈ ਇੱਕ ਵੱਡੀ ਖਬਰ ਹੈ। ਉਹ ਟੀ-20 ਵਿਸ਼ਵ ਕੱਪ ਦੌਰਾਨ ਸਿਨੇਮਾ ਹਾਲ ਵਿੱਚ ਭਾਰਤ ਦੇ ਮੈਚਾਂ ਦਾ ਆਨੰਦ ਲੈ ਸਕਣਗੇ। ਟੀਮ ਇੰਡੀਆ ਦੇ ਮੈਚ INOX ਦੇ ਮਲਟੀਪਲੈਕਸ 'ਚ ਦਿਖਾਏ ਜਾਣਗੇ। ਇਸ ਦੇ ਲਈ INOX ਨੇ ਅੰਤਰਰਾਸ਼ਟਰੀ ਕ੍ਰਿਕੇਟ ਪਰਿਸ਼ਦ (ICC) ਨਾਲ ਸਮਝੌਤਾ ਕੀਤਾ ਹੈ। ਆਈਨੌਕਸ ਲੀਜ਼ਰ ਲਿਮਟਿਡ ਨੇ ਇਹ ਜਾਣਕਾਰੀ ਦਿੱਤੀ।

ਹੋਰ ਪੜ੍ਹੋ :ਟਾਈਗਰ ਸ਼ਰਾਫ ਦੀ ਵਿਗੜਦੀ ਸਿਹਤ, ਵੀਡੀਓ ਦੇਖ ਕੇ ਪ੍ਰੇਸ਼ਾਨ ਹੋਏ ਫੈਨਜ਼, ਪੁੱਛ ਰਹੇ ਨੇ ‘ਕੀ ਹੋ ਗਿਆ'

inside image of team india 2022 image source: twitter

ਸਮਝੌਤੇ ਮੁਤਾਬਿਕ ਭਾਰਤੀ ਟੀਮ ਦੇ ਸਾਰੇ ਗਰੁੱਪ ਮੈਚਾਂ ਦਾ ਪ੍ਰਸਾਰਣ ਆਈਨੌਕਸ ਦੇ ਮਲਟੀਪਲੈਕਸ ਵਿੱਚ ਕੀਤਾ ਜਾਵੇਗਾ। ਟੀਮ ਇੰਡੀਆ 23 ਅਕਤੂਬਰ ਨੂੰ ਪਾਕਿਸਤਾਨ ਖਿਲਾਫ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਗਰੁੱਪ ਮੈਚਾਂ ਤੋਂ ਇਲਾਵਾ ਸੈਮੀਫਾਈਨਲ ਅਤੇ ਫਾਈਨਲ ਮੈਚ ਵੀ INOX 'ਤੇ ਦਿਖਾਏ ਜਾਣਗੇ। ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ, "ਟੀਮ ਇੰਡੀਆ ਦੇ ਸਾਰੇ ਮੈਚ ਦੇਸ਼ ਦੇ 25 ਤੋਂ ਵੱਧ ਸ਼ਹਿਰਾਂ ਵਿੱਚ ਆਈਨੌਕਸ ਦੇ ਮਲਟੀਪਲੈਕਸਾਂ ਵਿੱਚ ਟੈਲੀਕਾਸਟ ਕੀਤੇ ਜਾਣਗੇ।" ਇਸ ਖਬਰ ਤੋਂ ਬਾਅਦ ਦਰਸ਼ਕ ਬਹੁਤ ਹੀ ਉਤਸ਼ਾਹਿਤ ਨੇ ਵੱਡੀ ਸਕਰੀਨ ਉੱਤੇ ਕ੍ਰਿਕੇਟ ਮੈਚ ਨੂੰ ਦੇਖਣ ਦੇ ਲਈ।

inox image image source: twitter

ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ ਦਾ ਅੱਠਵਾਂ ਐਡੀਸ਼ਨ 16 ਅਕਤੂਬਰ ਤੋਂ ਸ਼ੁਰੂ ਹੋਵੇਗਾ। ਪਹਿਲੇ ਦੌਰ ਤੋਂ ਬਾਅਦ 22 ਅਕਤੂਬਰ ਤੋਂ ਸੁਪਰ-12 ਦੇ ਮੈਚ ਸ਼ੁਰੂ ਹੋਣਗੇ। ਫਾਈਨਲ ਮੈਚ 13 ਨਵੰਬਰ ਨੂੰ ਮੈਲਬੋਰਨ ਕ੍ਰਿਕੇਟ ਗਰਾਊਂਡ 'ਤੇ ਖੇਡਿਆ ਜਾਵੇਗਾ।

team india image source: twitter

INOX ਦੇ ਦੇਸ਼ ਵਿੱਚ 165 ਮਲਟੀਪਲੈਕਸ ਹਨ। ਇਸ ਵਿੱਚ 74 ਸ਼ਹਿਰਾਂ ਵਿੱਚ 705 ਸਕਰੀਨਾਂ ’ਤੇ ਫ਼ਿਲਮਾਂ ਦਿਖਾਈਆਂ ਜਾਂਦੀਆਂ ਹਨ। ਭਾਰਤ ਭਰ ਵਿੱਚ ਇਸ ਦੀਆਂ ਸੀਟਾਂ ਦੀ ਗਿਣਤੀ 1.57 ਲੱਖ ਹੈ। ਇਸ ਸਾਲ ਮਾਰਚ ਵਿੱਚ, INOX Leisure ਅਤੇ PVR ਨੇ ਰਲੇਵੇਂ ਦਾ ਐਲਾਨ ਕੀਤਾ ਸੀ।

Related Post