ਕਰਮਜੀਤ ਅਨਮੋਲ ਵੱਲੋਂ ਸਾਂਝੀ ਕੀਤੀ ਬਜ਼ੁਰਗ ਦੀ ਵੀਡੀਓ ਦੇਖ ਦਿਲ ਹੋ ਜਾਵੇਗਾ ਬਾਗੋ ਬਾਗ
ਸੋਸ਼ਲ ਮੀਡੀਆ ਅਜੋਕੇ ਸਮੇਂ 'ਚ ਅਜਿਹਾ ਮੰਚ ਬਣ ਚੁੱਕਿਆ ਹੈ ਜਿੱਥੇ ਬੱਚੇ ਤੋਂ ਲੈ ਕੇ ਬਜ਼ੁਰਗ ਅਤੇ ਆਮ ਤੋਂ ਲੈ ਕੇ ਖਾਸ ਵਿਅਕਤੀਆਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹੁਣ ਕਰਮਜੀਤ ਅਨਮੋਲ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ 'ਚ ਇੱਕ ਬਜ਼ੁਰਗ ਮੂੰਹ ਨਾਲ ਤੂੰਬੀ ਵਜਾ ਰਿਹਾ ਹੈ ਅਤੇ ਗਾਣਾ ਵੀ ਗਾ ਰਿਹਾ ਹੈ। ਵੀਡੀਓ 'ਚ ਨਜ਼ਰ ਆ ਰਿਹਾ ਬਜ਼ੁਰਗ ਉਸਤਾਦ ਯਮਲਾ ਜੱਟ ਜੀ ਦਾ ਗਾਣਾ 'ਮੰਗ ਸਾਂ ਮੈਂ ਤੇਰੀ ਹਾਣੀਆਂ' ਗਾਉਂਦਾ ਹੋਇਆ ਸੁਣਾਈ ਦੇ ਰਿਹਾ ਹੈ।
View this post on Instagram
Dil❤️ hona chahida jawan umran ch ki rakheya
ਕਰਮਜੀਤ ਅਨਮੋਲ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ,'ਦਿਲ ਹੋਣਾ ਚਾਹੀਦਾ ਜਵਾਨ ਉਮਰਾਂ 'ਚ ਕੀ ਰੱਖਿਆ'। ਕਰਮਜੀਤ ਅਨਮੋਲ ਦੇ ਇਹ ਵੀਡੀਓ ਸ਼ੇਅਰ ਕਰਦੇ ਹੀ ਹਰ ਕੋਈ ਇਸ ਬਜ਼ੁਰਗ ਦੀਆਂ ਤਾਰੀਫਾਂ ਕਰ ਰਿਹਾ ਹੈ। ਗਾਇਕ ਰਾਜਵੀਰ ਜਵੰਦਾ ਨੇ ਇਸ ਵੀਡੀਓ 'ਤੇ ਕਮੈਂਟ ਕਰਕੇ ਬਜ਼ੁਰਗ ਦੀ ਤਾਰੀਫ ਕੀਤੀ ਹੈ।
ਜਿੱਥੇ ਰਾਣੂ ਮੰਡਲ ਵਰਗੇ ਨਾਮ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਣ ਕਰਕੇ ਇਸ ਸਾਲ ਕਾਫੀ ਚਰਚਾ 'ਚ ਰਹੇ ਹਨ ਹੁਣ ਇਸ ਬਜ਼ੁਰਗ ਦਾ ਵੀਡੀਓ ਵੀ ਕਾਫੀ ਵਾਇਰਲ ਹੋ ਰਿਹਾ ਹੈ।