ਕਰਮਜੀਤ ਅਨਮੋਲ ਵੱਲੋਂ ਸਾਂਝੀ ਕੀਤੀ ਬਜ਼ੁਰਗ ਦੀ ਵੀਡੀਓ ਦੇਖ ਦਿਲ ਹੋ ਜਾਵੇਗਾ ਬਾਗੋ ਬਾਗ

written by Aaseen Khan | December 03, 2019

ਸੋਸ਼ਲ ਮੀਡੀਆ ਅਜੋਕੇ ਸਮੇਂ 'ਚ ਅਜਿਹਾ ਮੰਚ ਬਣ ਚੁੱਕਿਆ ਹੈ ਜਿੱਥੇ ਬੱਚੇ ਤੋਂ ਲੈ ਕੇ ਬਜ਼ੁਰਗ ਅਤੇ ਆਮ ਤੋਂ ਲੈ ਕੇ ਖਾਸ ਵਿਅਕਤੀਆਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹੁਣ ਕਰਮਜੀਤ ਅਨਮੋਲ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ 'ਚ ਇੱਕ ਬਜ਼ੁਰਗ ਮੂੰਹ ਨਾਲ ਤੂੰਬੀ ਵਜਾ ਰਿਹਾ ਹੈ ਅਤੇ ਗਾਣਾ ਵੀ ਗਾ ਰਿਹਾ ਹੈ। ਵੀਡੀਓ 'ਚ ਨਜ਼ਰ ਆ ਰਿਹਾ ਬਜ਼ੁਰਗ ਉਸਤਾਦ ਯਮਲਾ ਜੱਟ ਜੀ ਦਾ ਗਾਣਾ 'ਮੰਗ ਸਾਂ ਮੈਂ ਤੇਰੀ ਹਾਣੀਆਂ' ਗਾਉਂਦਾ ਹੋਇਆ ਸੁਣਾਈ ਦੇ ਰਿਹਾ ਹੈ।

 
View this post on Instagram
 

Dil❤️ hona chahida jawan umran ch ki rakheya

A post shared by Karamjit Anmol (@karamjitanmol) on

ਕਰਮਜੀਤ ਅਨਮੋਲ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ,'ਦਿਲ ਹੋਣਾ ਚਾਹੀਦਾ ਜਵਾਨ ਉਮਰਾਂ 'ਚ ਕੀ ਰੱਖਿਆ'। ਕਰਮਜੀਤ ਅਨਮੋਲ ਦੇ ਇਹ ਵੀਡੀਓ ਸ਼ੇਅਰ ਕਰਦੇ ਹੀ ਹਰ ਕੋਈ ਇਸ ਬਜ਼ੁਰਗ ਦੀਆਂ ਤਾਰੀਫਾਂ ਕਰ ਰਿਹਾ ਹੈ। ਗਾਇਕ ਰਾਜਵੀਰ ਜਵੰਦਾ ਨੇ ਇਸ ਵੀਡੀਓ 'ਤੇ ਕਮੈਂਟ ਕਰਕੇ ਬਜ਼ੁਰਗ ਦੀ ਤਾਰੀਫ ਕੀਤੀ ਹੈ। ਹੋਰ ਵੇਖੋ : ਜੱਸੀ ਗਿੱਲ ਦੇ ਗਾਣੇ ‘ਤੇ ਪ੍ਰਭ ਗਿੱਲ ਅਤੇ ਬੱਬਲ ਰਾਏ ਦੀ ਇਹ ਸ਼ਾਨਦਾਰ ਜੁਗਲਬੰਦੀ ਜਿੱਤ ਰਹੀ ਹੈ ਦਰਸ਼ਕਾਂ ਦਿਲ, ਦੇਖੋ ਵੀਡੀਓ ਜਿੱਥੇ ਰਾਣੂ ਮੰਡਲ ਵਰਗੇ ਨਾਮ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਣ ਕਰਕੇ ਇਸ ਸਾਲ ਕਾਫੀ ਚਰਚਾ 'ਚ ਰਹੇ ਹਨ ਹੁਣ ਇਸ ਬਜ਼ੁਰਗ ਦਾ ਵੀਡੀਓ ਵੀ ਕਾਫੀ ਵਾਇਰਲ ਹੋ ਰਿਹਾ ਹੈ।

0 Comments
0

You may also like