ਆਪਣੀ ਵੈਡਿੰਗ ਐਨੀਵਰਸਿਰੀ ‘ਤੇ ਕਰੀਨਾ ਕਪੂਰ ਨੇ ਦੱਸਿਆ ‘ਹੈਪੀ ਮੈਰਿਜ’ ਦਾ ਰਾਜ
ਬਾਲੀਵੁੱਡ ਦੀ ਬੇਬੋ ਅਤੇ ਸੈਫ ਅਲੀ ਖ਼ਾਨ ਨੇ ਬੀਤੇ ਦਿਨ ਆਪਣੀ ਵੈਡਿੰਗ ਐਨੀਵਰਸਿਰੀ ਮਨਾਈ । ਦੋਵਾਂ ਦੇ ਵਿਆਹ ਨੂੰ ਅੱਠ ਸਾਲ ਹੋ ਗਏ ਹਨ ।ਸੈਫ ਅਤੇ ਕਰੀਨਾ ਨੇ 2012 ‘ਚ ਨੂੰ ਵਿਆਹ ਕਰਵਾਇਆ ਸੀ। ਇਸ ਮੌਕੇ ‘ਤੇ ਬੇਗਮ ਕਰੀਨਾ ਕਪੂਰ ਨੇ ਛੋਟੇ ਨਵਾਬ ਸੈਫ ਅਲੀ ਖ਼ਾਨ ਨੂੰ ਵਧਾਈ ਦਿੱਤੀ ਹੈ ਅਤੇ ਇੰਸਟਾਗ੍ਰਾਮ ਅਕਾਊਂਟ ‘ਤੇ ਬਹੁਤ ਹੀ ਪਿਆਰੀ ਜਿਹੀ ਤਸਵੀਰ ਸਾਂਝੀ ਕੀਤੀ ਹੈ ।
Kareena and Saif
ਫੋਟੋ ਦੇ ਨਾਲ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਕਿ ‘ਇੱਕ ਵਾਰ ਦੀ ਗੱਲ ਹੈ, ਬੇਬੋ ਨਾਮ ਦੀ ਇੱਕ ਲੜਕੀ ਅਤੇ ਸੈਫੂ ਨਾਮ ਦਾ ਇੱਕ ਮੁੰਡਾ ਸੀ, ਦੋਨਾਂ ਨੂੰ ਸਪੇਗੇਟੀ ਅਤੇ ਵਾਈਨ ਨਾਲ ਪਿਆਰ ਸੀ ਅਤੇ ਦੋਵੇਂ ਖੁਸ਼ੀ ਖੁਸ਼ੀ ਰਹਿਣ ਲੱਗੇ’।ਉਨ੍ਹਾਂ ਨੇ ਅੱਗੇ ਲਿਖਿਆ ‘ਹੁਣ ਤੁਹਾਨੂੰ ਸਭ ਲੋਕਾਂ ਨੂੰ ਹੈਪੀ ਮੈਰਿਜ ਦਾ ਰਾਜ ਪਤਾ ਹੈ’।
ਹੋਰ ਪੜ੍ਹੋ : ਸੈਫ ਅਲੀ ਖ਼ਾਨ ਨੇ ਕਰੀਨਾ ਕਪੂਰ ਲਈ ਨਹੀਂ ਬਲਕਿ ਇਸ ਕੁੜੀ ਲਈ ਅੰਮ੍ਰਿਤਾ ਸਿੰਘ ਨੂੰ ਦਿੱਤਾ ਸੀ ਵੱਡਾ ਧੋਖਾ
Saif and kareena
ਉਨ੍ਹਾਂ ਨੇ ਸਮਾਈਲ ਦੇ ਨਾਲ ਸੈਫ ਅਲੀ ਖ਼ਾਨ ਨੂੰ ਐਨੀਵਰਸਿਰੀ ਵੀ ਵਿਸ਼ ਕੀਤੀ ਹੈ ।
Saif-kareena
ਦੱਸ ਦਈਏ ਕਿ ਕਰੀਨਾ ਕਪੂਰ ਸੈਫ ਤੋਂ ਦਸ ਸਾਲ ਛੋਟੀ ਹੈ। ਦੋਨਾਂ ਦੇ ਵਿਆਹ ਨੂੰ ਲੈ ਕੇ ਕਾਫੀ ਵਿਵਾਦ ਵੀ ਹੋਇਆ ਸੀ । ਹਾਲ ਹੀ ‘ਚ ਇਸ ਜੋੜੀ ਦੇ ਘਰ ਦੂਜੀ ਔਲਾਦ ਹੋਣ ਵਾਲੀ ਹੈ ।
View this post on Instagram