ਇਕ ਵਾਰ ਫਿਰ ਕੀਤਾ ਅਨੁਸ਼ਕਾ ਨੇ ਵਿਰਾਟ ਦੇ ਸਟਾਇਲ ਨੂੰ ਕਾਪੀ, ਦੇਖੋ ਤਸਵੀਰਾਂ

By  Gourav Kochhar April 26th 2018 12:24 PM

ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੂੰ ਇੰਝ ਹੀ ਨਹੀਂ ਇੰਡਸਟਰੀ ਦੇ ਸਭ ਤੋਂ ਰੋਮਾਂਟਿਕ ਅਤੇ ਹਿਟ ਕਪਲ ਕਿਹਾ ਜਾਂਦਾ। ਦੋਵੇਂ ਇਕ-ਦੂਜੇ ਲਈ ਆਪਣੇ ਪਿਆਰ ਦਾ ਇਜ਼ਹਾਰ ਵੀਡੀਓ ਅਤੇ ਤਸਵੀਰਾਂ 'ਚ ਕਰਦੇ ਰਹਿੰਦੇ ਹਨ ਤਾਂ ਕਦੇ ਕੁਝ ਵੀ ਨਾ ਬੋਲ ਕੇ ਵੀ ਆਪਣੀ ਕਰੀਬੀਆਂ ਜ਼ਾਹਰ ਕਰਦੇ ਹਨ। ਜਿਵੇਂ ਕਿ ਇਕ ਵਾਰ ਫਿਰ ਤੋਂ ਅਨੁਸ਼ਕਾ ਸ਼ਰਮਾ Anushka Sharma ਦਾ ਵਿਰਾਟ ਕੋਹਲੀ ਦੇ ਸਟਾਈਲ ਨੂੰ ਕਾਪੀ ਕਰਨਾ ਹੋਵੇ ਜਾਂ ਵਿਰਾਟ ਦੀ ਆਊਟਫਿਟ ਦੇ ਸਟਾਈਲ ਨੂੰ ਆਪਣੇ ਸਟਾਈਲ 'ਚ ਸ਼ਾਮਲ ਕਰਨਾ ਹੋਵੇ।

anushka - virat

ਦਰਅਸਲ ਹਾਲ ਹੀ 'ਚ ਅਨੁਸ਼ਕਾ Anushka Sharma ਏਅਰਪੋਰਟ 'ਤੇ CARRE ਦੇ ਟੈਂਕ ਟਾਪ 'ਚ ਨਜ਼ਰ ਆਈ। ਹੁਣ ਇਹ ਵਿਰਾਟ ਦੀ ਹੀ ਟੈਂਕ ਟਾਪ ਹੈ ਇਹ ਨਹੀਂ ਕਿਹਾ ਜਾ ਸਕਦਾ। ਸ਼ਾਇਦ ਟਵਿਨਿੰਗ ਸਟਾਈਲ ਨੂੰ ਧਿਆਨ 'ਚ ਰਖਦੇ ਹੋਏ ਦੋਵਾਂ ਨੇ ਇਕ ਤਰ੍ਹਾਂ ਦੇ ਟਾਪ ਖਰੀਦੇ ਹੋਣ।

anushka - virat

ਅਨੁਸ਼ਕਾ ਤੋਂ ਪਹਿਲਾਂ ਵਿਰਾਟ Virat Kohli ਵੀ ਇਸ ਤਰ੍ਹਾਂ ਦੀ ਟੀ-ਸ਼ਰਟ 'ਚ ਸਾਲ 2016 'ਚ ਇਕ ਯਾਟ 'ਤੇ ਨਜ਼ਰ ਆਏ ਸੀ।

anushka - virat

ਹੁਣ ਵਿਰਾਟ ਦੇ ਇਸ ਤਰ੍ਹਾਂ ਦੀ ਟੈਂਕ ਟੀ ਨੂੰ ਅਨੁਸ਼ਕਾ Anushka Sharma ਨੇ ਟਰਕਵਾਇਸ ਰੰਗ ਦੇ ਪਲਾਜੋ ਪੈਂਟਸ ਦੇ ਨਾਲ ਮੈਚ ਕਰਕੇ ਪਾਇਆ ਹੈ। ਲਗਦਾ ਹੈ ਕਿ ਵਿਰਾਟ ਦੇ ਵਾਡਰੋਬ 'ਚ ਸਭ ਤੋਂ ਕੰਫਰਟੇਬਲ ਅਤੇ ਕੂਲ ਟੈਂਕ ਟੀ-ਸ਼ਰਟ ਹੈ ਕਿਉਂਕਿ ਨਾ ਸਿਰਫ ਆਊਟਿੰਗਸ 'ਤੇ ਬਲਕਿ ਵਿਰਾਟ ਵਲੋਂ ਸ਼ੇਅਰ ਕੀਤੀ ਗਈ ਉਸਦੇ ਜਿਮ ਵੀਡੀਓਜ਼ 'ਚ ਵੀ ਉਹ ਇਸ ਫੇਵਰੇਟ ਬਲੈਕ ਆਊਟਫਿਟ 'ਚ ਨਜ਼ਰ ਆਉਂਦੇ ਹਨ।

anushka - virat

ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਅਨੁਸ਼ਕਾ Anushka Sharma ਨੂੰ ਵਿਰਾਟ ਦੀ ਉਹੀ ਟੀ-ਸ਼ਰਟ ਪਾਏ ਹੋਏ ਦੇਖਿਆ ਗਿਆ ਸੀ ਜਿਸਨੂੰ ਭਾਰਤੀ ਕਪਤਾਨ ਨੇ 2016 'ਚ ਪਾਇਆ ਸੀ।

anushka - virat

Related Post