ਆਸਕਰ ਅਵਾਰਡ ਜੇਤੂ ਅਦਾਕਾਰਾ ਸੁਜ਼ੈਨ ਸਰੈਂਡਨ ਨੇ ਕਿਸਾਨਾਂ ਦਾ ਕੀਤਾ ਸਮਰਥਨ, ਸਰਕਾਰ ਤੇ ਕਾਰਪੋਰੇਟ ਘਰਾਣਿਆਂ ਨੂੰ ਲਿਆ ਲੰਮੇ ਹੱਥੀਂ

By  Rupinder Kaler February 8th 2021 01:09 PM -- Updated: February 8th 2021 01:43 PM

ਕਿਸਾਨਾਂ ਨੂੰ ਲਗਾਤਾਰ ਹਾਲੀਵੁੱਡ ਸਿਤਾਰਿਆਂ ਦਾ ਸਮਰਥਨ ਮਿਲ ਰਿਹਾ ਹੈ। ਇਸ ਸਭ ਦੇ ਚਲਦੇ ਹਾਲੀਵੁੱਡ ਅਦਾਕਾਰਾ ਸੁਜ਼ੈਨ ਸਰੈਂਡਨ ਨੇ ਵੀ ਟਵੀਟ ਕਰਕੇ ਭਾਰਤੀ ਕਿਸਾਨਾਂ ਦਾ ਸਮਰਥਨ ਕੀਤਾ ਹੈ ।ਅਦਾਕਾਰਾ ਦਾ ਇਹ ਟਵੀਟਰ ਲਗਾਤਾਰ ਵਾਇਰਲ ਹੋ ਰਿਹਾ ਹੈ । ਸੁਜ਼ੈਨ ਸਰੈਂਡਨ ਨੇ ਟਵੀਟ ਕਰਕੇ ਭਾਰਤ ਸਰਕਾਰ ਵੱਲੋਂ ਪੇਸ਼ ਕੀਤੇ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕੀਤਾ ਹੈ।

ਹੋਰ ਪੜ੍ਹੋ :

ਉੱਤਰਾਖੰਡ ‘ਚ ਸੁਰੰਗ ਚੋਂ ਜਵਾਨਾਂ ਨੇ ਸੁਰੱਖਿਅਤ ਕੱਢਿਆ ਮਜ਼ਦੂਰ, ਵੀਡੀਓ ਹੋ ਰਿਹਾ ਵਾਇਰਲ

ਅੱਜ ਰਾਤ ਦੇਖੋ ‘ਮਿਸ ਪੀਟੀਸੀ ਪੰਜਾਬੀ 2021’ ਸ਼ੋਅ ਦਾ ‘Mega Auditions’, ਪੰਜਾਬੀ ਮੁਟਿਆਰਾਂ ਦਿਖਾਉਣਗੀਆਂ ਆਪਣਾ ਹੁਨਰ

ਅਦਾਕਾਰਾ ਦੇ ਟਵੀਟ ਦੀ ਗੱਲ ਕੀਤੀ ਜਾਵੇ ਤਾਂ ਉਸ ਨੇ ਲਿਖਿਆ ਹੈ "ਕਾਰਪੋਰੇਟ ਲਾਲਚ ਤੇ ਸ਼ੋਸ਼ਣ ਦੀ ਕੋਈ ਸੀਮਾ ਨਹੀਂ, ਸਿਰਫ ਅਮਰੀਕਾ ਵਿੱਚ ਹੀ ਨਹੀਂ, ਬਲਕਿ ਪੂਰੀ ਦੁਨੀਆ ਵਿੱਚ। ਜਿੱਥੇ ਉਹ ਕਾਰਪੋਰੇਸ਼ਨ, ਮੀਡੀਆ ਤੇ ਨੇਤਾਵਾਂ ਨਾਲ ਕੰਮ ਕਰ ਰਹੇ ਹਨ ਤੇ ਕਮਜ਼ੋਰ ਲੋਕਾਂ ਦੀ ਅਵਾਜ਼ ਨੂੰ ਦਬਾਅ ਰਹੇ ਹਨ, ਸਾਨੂੰ ਭਾਰਤ ਦੇ ਨੇਤਾਵਾਂ ਨੂੰ ਇਹ ਦਿਖਾਉਣਾ ਪਏਗਾ ਕਿ ਵਿਸ਼ਵ ਉਨ੍ਹਾਂ ਨੂੰ ਦੇਖ ਰਿਹਾ ਹੈ ਤੇ ਕਿਸਾਨਾਂ ਦੇ ਨਾਲ ਖੜ੍ਹਾ ਹੈ।

' ਆਪਣੇ ਦੂਜੇ ਟਵੀਟ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਭਾਰਤ ਦੇ #FarmersProtest ਨਾਲ ਏਕਤਾ ਵਿੱਚ ਖੜੇ ਹੋਵੋ। ਪੜ੍ਹੋ ਕਿ ਇਹ ਕੌਣ ਹਨ ਤੇ ਕਿਉਂ ਅੰਦੋਲਨ ਕਿਉਂ ਕਰ ਰਹੇ ਹਨ। ਇਸ ਤੋਂ ਪਹਿਲਾਂ ਪੌਪ ਗਾਇਕਾ ਰਿਹਾਨਾ, ਸਾਬਕਾ ਪੋਰਨ ਸਟਾਰ ਮੀਆਂ ਖਲੀਫਾ ਨੇ ਵੀ ਕਿਸਾਨਾਂ ਦੇ ਸਮਰਥਨ ਵਿੱਚ ਟਵੀਟ ਕੀਤੇ ਸੀ। ਭਾਰਤ ਸਰਕਾਰ ਨੇ ਇਸ ਤੇ ਉਨ੍ਹਾਂ ਦੀ ਆਲੋਚਨਾ ਵੀ ਕੀਤੀ।

Related Post