Oscars 2022: ਕ੍ਰਿਸ ਰੌਕ ਨੂੰ ਮੁੱਕਾ ਮਾਰਨ ਤੋਂ ਬਾਅਦ ਵਿਲ ਸਮਿਥ ਨੇ ਮੰਗੀ ਮੁਆਫੀ

By  Pushp Raj March 29th 2022 10:56 AM

ਅਦਾਕਾਰ ਵਿਲ ਸਮਿਥ ਨੇ ਆਪਣੀ ਅਦਾਕਾਰੀ ਦੇ ਦਮ 'ਤੇ ਸਾਲ 2022 ਵਿੱਚ ਮਸ਼ਹੂਰ ਪੁਰਸਕਾਰ ਸਮਾਰੋਹ "ਆਸਕਰ 2022" ਵਿੱਚ ਬੈਸਟ ਐਕਟਰ ਦਾ ਖਿਤਾਬ ਹਾਸਲ ਕੀਤਾ ਹੈ। ਵਿਲ ਸਮਿਥ ਨੇ ਵੱਕਾਰੀ ਪੁਰਸਕਾਰ ਸਮਾਰੋਹ "ਆਸਕਰ 2022" ਦੌਰਾਨ ਮੇਜ਼ਬਾਨ ਕ੍ਰਿਸ ਰੌਕ ਨੂੰ ਮੁੱਕਾ ਮਾਰਿਆ। ਸੋਮਵਾਰ ਨੂੰ ਇਸ ਘਟਨਾ ਤੋਂ ਤੁਰੰਤ ਬਾਅਦ, ਪੁਰਸਕਾਰ ਸਮਾਰੋਹ ਦਾ ਸਿੱਧਾ ਪ੍ਰਸਾਰਣ ਰੋਕ ਦਿੱਤਾ ਗਿਆ ਅਤੇ ਵਿਵਾਦ ਖੜ੍ਹਾ ਹੋ ਗਿਆ।

Will smith

ਇਸ ਘਟਨਾ ਦੇ ਕੁਝ ਸਮੇਂ ਬਾਅਦ, ਅਕੈਡਮੀ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਸਾਰੀ ਘਟਨਾ ਦੀ ਰਸਮੀ ਸਮੀਖਿਆ ਕਰਨ ਦਾ ਭਰੋਸਾ ਦਿੱਤਾ ਅਤੇ ਜਾਂਚ ਸ਼ੁਰੂ ਕਰ ਦਿੱਤੀ। ਇਸ ਦੇ ਨਾਲ ਹੀ ਅਦਾਕਾਰ ਵਿਲ ਸਮਿਥ ਨੇ ਮੰਗਲਵਾਰ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਸ਼ੇਅਰ ਕਰਕੇ ਜਨਤਕ ਤੌਰ 'ਤੇ ਮੁਆਫੀ ਮੰਗ ਲਈ ਹੈ।

Image from Instagram

"ਕਿੰਗ ਰਿਚਰਡ" ਦੇ ਸਟਾਰ ਵਿਲ ਸਮਿਥ ਨੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਸਾਂਝੀ ਕੀਤੀ। ਉਸ ਨੇ ਆਪਣੀ ਇਸ ਪੋਸਟ ਵਿੱਚ ਲਿਖਿਆ, "ਮੈਂ ਤੁਹਾਡੇ ਤੋਂ ਜਨਤਕ ਤੌਰ 'ਤੇ ਮੁਆਫੀ ਮੰਗਣਾ ਚਾਹੁੰਦਾ ਹਾਂ, ਕ੍ਰਿਸ। ਮੈਂ ਆਪਣੀ ਹੱਦ ਪਾਰ ਕੀਤੀ ਅਤੇ ਮੈਂ ਗ਼ਲਤ ਸੀ। ਮੈਂ ਸ਼ਰਮਿੰਦਾ ਹਾਂ। ਆਪਣੇ ਸਾਰੇ ਰੂਪਾਂ ਵਿੱਚ ਹਿੰਸਾ ਜ਼ਹਿਰੀਲੀ ਅਤੇ ਵਿਨਾਸ਼ਕਾਰੀ ਹੈ। ਬੀਤੀ ਰਾਤ ਮੇਰਾ ਵਿਵਹਾਰ ਯੂਐਸ ਅਕੈਡਮੀ ਅਵਾਰਡ ਅਸਵੀਕਾਰਨਯੋਗ ਅਤੇ ਮੁਆਫ਼ ਕਰਨ ਯੋਗ ਨਹੀਂ ਸੀ। ਸ਼ੋਅ ਵਿੱਚ ਚੁਟਕਲੇ ਹੁੰਦੇ ਹਨ, ਪਰ ਮੈਂ ਆਪਣੀ ਪਤਨੀ ਜਾਡਾ ਦੀ ਬਿਮਾਰੀ 'ਤੇ ਚੁਟਕਲੇ ਬਰਦਾਸ਼ਤ ਨਹੀਂ ਕਰ ਸਕਿਆ ਅਤੇ ਬਹੁਤ ਭਾਵੁਕ ਹੋ ਕੇ ਮੈਂ ਇਹ ਪ੍ਰਤੀਕਿਰਿਆ ਦਿੱਤੀ।"

ਹੋਰ ਪੜ੍ਹੋ : Oscars Award 2022: ਵਿਲ ਸਮਿਥ ਨੇ ਬੈਸਟ ਐਕਟਰ ਤੇ ਜੈਸਿਕਾ ਚੈਸਟੇਨ ਨੇ ਜਿੱਤਿਆ ਬੈਸਟ ਐਕਟਰਸ ਦਾ ਪੁਰਸਕਾਰ

ਕ੍ਰਿਸ ਰਾਕ ਅਤੇ ਵਿਲ ਸਮਿਥ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਜਦੋਂ ਕ੍ਰਿਸ ਰੌਕ ਸ਼ੋਅ ਨੂੰ ਹੋਸਟ ਕਰ ਰਿਹਾ ਸੀ ਤਾਂ ਵਿਲ ਸਮਿਥ ਆਪਣੀ ਸੀਟ ਤੋਂ ਉੱਠ ਕੇ ਸਟੇਜ 'ਤੇ ਗਏ ਅਤੇ ਕ੍ਰਿਸ ਰਾਕ ਨੂੰ ਮੁੱਕਾ ਮਾਰਿਆ। ਜ਼ਿਕਰਯੋਗ ਹੈ ਕਿ ਆਸਕਰ ਦੇ ਇਤਿਹਾਸ 'ਚ ਅਜਿਹਾ ਪਹਿਲੀ ਵਾਰ ਹੋਇਆ ਹੈ। ਇਸ ਘਟਨਾ ਨੂੰ ਵੇਖ ਉਥੇ ਮੌਜੂਦ ਹਰ ਕੋਈ ਹੈਰਾਨ ਰਹਿ ਗਿਆ।

Image from Google

ਵਿਲ ਸਮਿਥ ਅਤੇ ਜੈਸਿਕਾ ਚੈਸਟੇਨ ਨੂੰ ਇਸ ਸਾਲ ਬੈਸਟ ਐਕਟਰ ਅਤੇ ਐਕਟਰਸ ਦਾ ਅਕੈਡਮੀ ਅਵਾਰਡ ਮਿਲਿਆ ਹੈ। ਜਦੋਂ ਕਿ 'ਕੋੜਾ' ਨੂੰ ਸਰਵੋਤਮ ਫਿਲਮ ਦਾ ਐਵਾਰਡ ਅਤੇ 'ਦਿ ਸਮਰ ਆਫ ਸੋਲ' ਨੂੰ ਡਾਕੂਮੈਂਟਰੀ ਫੀਚਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਭਾਰਤੀ ਫਿਲਮ 'ਰਾਈਟਿੰਗ ਵਿਦ ਫਾਇਰ' ਨੂੰ ਵੀ ਇਸੇ ਸ਼੍ਰੇਣੀ 'ਚ ਨਾਮਜ਼ਦ ਕੀਤਾ ਗਿਆ ਸੀ। ਹਾਲਾਂਕਿ ਇਹ ਫਿਲਮ ਐਵਾਰਡ ਜਿੱਤਣ 'ਚ ਅਸਫਲ ਰਹੀ। ਇਸ ਦੇ ਨਾਲ ਹੀ ਇਸ ਸਾਲ ਦਾ ਫੈਨਜ਼ ਚੁਆਇਸ ਐਵਾਰਡ ਬਾਲੀਵੁੱਡ ਅਭਿਨੇਤਰੀ ਹੁਮਾ ਕੁਰੈਸ਼ੀ ਦੀ 'ਆਰਮੀ ਆਫ ਦਿ ਡੇਡ' ਨੂੰ ਮਿਲਿਆ।

 

View this post on Instagram

 

A post shared by Will Smith (@willsmith)

Related Post