Oscars Award 2022: ਆਸਕਰ 'ਚ ਭਾਰਤੀ ਡਾਕਯੂਮੈਂਟਰੀ ਫੀਚਰ ਫਿਲਮ 'Writing With Fire' ਦੀ ਹਾਰ

By  Pushp Raj March 28th 2022 10:06 AM -- Updated: March 28th 2022 10:17 AM

ਆਸਕਰ ਅਵਾਰਡ 2022  (Oscars Award 2022) ਵਿੱਚ ਭਾਰਤ ਦੀ ਕੋਈ ਜਿੱਤ ਨਹੀਂ ਹੋਈ। ਭਾਰਤ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਿਹਾ ਸੀ, ਕਿ ਇਸ ਸਾਲ ਭਾਰਤ ਕੋਲ ਜਿੱਤਣ ਦਾ ਮੌਕਾ ਸੀ। ਭਾਰਤੀ ਡਾਕਯੂਮੈਂਟਰੀ ਫਿਲਮ 'Writing With Fire' ਹਾਰ ਗਈ। ਕਿਉਂਕਿ 'Summer of Soul' ਨੇ 'ਬੈਸਟ ਡਾਕਯੂਮੈਂਟਰੀ ਫੀਚਰ' ਸ਼੍ਰੇਣੀ ਵਿੱਚ ਆਸਕਰ ਜਿੱਤਿਆ ਹੈ।

No win for India at Oscars 2022! Indian documentary 'Writing with Fire' bows out Image Source: Twitter

'ਰਾਈਟਿੰਗ ਵਿਦ ਫਾਇਰ' ('Summer of Soul') ਭਾਰਤ ਦੀ ਪਹਿਲੀ ਡਾਕਯੂਮੈਂਟਰੀ ਸੀ ਜਿਸ ਨੇ 'ਬੈਸਟ ਡਾਕਯੂਮੈਂਟਰੀ ਫੀਚਰ' ਸ਼੍ਰੇਣੀ ਵਿੱਚ ਆਸਕਰ ਲਈ ਨਾਮਜ਼ਦਗੀ ਹਾਸਲ ਕੀਤੀ ਸੀ। ਡਾਕਯੂਮੈਂਟਰੀ ਫਿਲਮ ਦਿੱਲੀ ਦੇ ਫਿਲਮ ਨਿਰਮਾਤਾ ਰਿੰਟੂ ਥਾਮਸ ਅਤੇ ਸੁਸ਼ਮਿਤ ਘੋਸ਼ ਵੱਲੋਂ ਬਣਾਈ ਗਈ ਹੈ।

No win for India at Oscars 2022! Indian documentary 'Writing with Fire' bows out Image Source: Twitter

ਆਸਕਰ ਲਈ ਨਾਮਜ਼ਦ ਹੋਣ ਤੋਂ ਬਾਅਦ, ਸੁਸ਼ਮਿਤ ਘੋਸ਼ ਨੇ ਕਿਹਾ ਸੀ ਕਿ ਇਹ ਭਾਰਤ ਅਤੇ ਭਾਰਤੀ ਸਿਨੇਮਾ ਲਈ ਬਹੁਤ ਵੱਡਾ ਪਲ ਹੈ। ਦਰਅਸਲ ਇਹ ਇਸ ਲਈ ਸੀ ਕਿਉਂਕਿ ਇਹ ਪਹਿਲੀ ਵਾਰ ਸੀ ਕਿ ਕਿਸੇ ਭਾਰਤੀ ਡਾਕਯੂਮੈਂਟਰੀ ਫੀਚਰ ਫਿਲਮ ਨੂੰ ਅਕੈਡਮੀ ਅਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ।

ਇਹ ਫਿਲਮ ਪਹਿਲਾਂ ਹੀ ਇਤਿਹਾਸ ਰਚ ਚੁੱਕੀ ਹੈ। ਡਾਕਯੂਮੈਂਟਰੀ ਫ਼ਿਲਮ ਨਿਡਰ ਦਲਿਤ ਮਹਿਲਾ ਪੱਤਰਕਾਰਾਂ ਬਾਰੇ ਸੀ, ਜਿਨ੍ਹਾਂ ਨੇ ਪੜ੍ਹਿਆ ਕਿ ਸ਼ਕਤੀਸ਼ਾਲੀ ਹੋਣ ਦਾ ਕੀ ਮਤਲਬ ਹੈ। ਇਹ ਆਧੁਨਿਕ ਭਾਰਤੀ ਔਰਤ ਦੀ ਕਹਾਣੀ ਦਾ ਸੰਪੂਰਨ ਉਦਾਹਰਣ ਹੈ।

No win for India at Oscars 2022! Indian documentary 'Writing with Fire' bows out Image Source: Twitter

ਹੋਰ ਪੜ੍ਹੋ : ਆਸਕਰ ਦੇ ਪ੍ਰਸਾਰਣ ਤੋਂ ਪਹਿਲਾਂ ਦਿੱਤੇ ਜਾਣਗੇ ਅੱਠ ਸ਼੍ਰੇਣੀਆਂ ਨੂੰ ਅਵਾਰਡਸ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

ਭਾਰਤ ਦੀ ਡਾਕਯੂਮੈਂਟਰੀ ਫਿਲਮ 'ਰਾਈਟਿੰਗ ਵਿਦ ਫਾਇਰ', ਜੋ ਆਸਕਰ 2022 ਵਿੱਚ ਜਿੱਤਣ ਵਿੱਚ ਕਾਮਯਾਬ ਨਹੀਂ ਹੋ ਸਕੀ, ਬੁੰਦੇਲਖੰਡ ਵਿੱਚ 'ਖਬਰ ਲਹਿਰੀਆ' ਨਾਮਕ ਆਪਣਾ ਅਖਬਾਰ ਚਲਾਉਣ ਵਾਲੀ ਦਲੇਰ ਦਲਿਤ ਔਰਤਾਂ ਦੇ ਇੱਕ ਸਮੂਹ ਦੀ ਕਹਾਣੀ ਦਰਸਾਉਂਦੀ ਹੈ।

ਡਾਕੂਮੈਂਟਰੀ ਫੀਚਰ' ਸ਼੍ਰੇਣੀ ਵਿੱਚ ਹੋਰ ਨਾਮਜ਼ਦਗੀਆਂ 'ਸਮਰ ਆਫ਼ ਸੋਲ' (ਜਿਸ ਨੇ ਆਸਕਰ ਜਿੱਤਿਆ), 'ਅਸੈਂਸ਼ਨ', 'ਐਟਿਕਾ' ਅਤੇ 'ਫਲੀ' ਸਨ।

Related Post