ਕੋਰੋਨਾ ਵਾਇਰਸ ਨਾਲ ਜੂਝ ਰਿਹਾ ਹੈ ਓਸ਼ੀਨ ਬਰਾੜ ਦਾ ਭਰਾ, ਵਿਗੜੀ ਹਾਲਤ ਲਈ ਡਾਕਟਰਾਂ ਨੂੰ ਦੱਸਿਆ ਜ਼ਿਮੇਵਾਰ

By  Rupinder Kaler April 21st 2021 12:50 PM

ਪੰਜਾਬੀ ਮਾਡਲ ਤੇ ਅਦਾਕਾਰਾ ਓਸ਼ੀਨ ਬਰਾੜ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਪਾਈ ਹੈ ਜਿਸ ਵਿੱਚ ਉਹਨਾਂ ਨੇ ਚੰਡੀਗੜ੍ਹ ਦੇ ਕੁਝ ਹਸਪਤਾਲਾਂ ਦੀ ਕਾਰਗੁਜਾਰੀ ਤੇ ਸਵਾਲ ਚੁੱਕੇ ਹਨ ।ਉਹਨਾਂ ਨੇ ਦੱਸਿਆ ਹੈ ਕਿ ਉਹਨਾਂ ਦਾ ਭਰਾ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਿਆ ਹੈ ਤੇ ਉਸ ਦੀ ਹਾਲਤ ਬਹੁਤ ਗੰਭੀਰ ਹੈ । ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ‘ਕੋਈ ਵੀ ਗ਼ਲਤੀ ਦੇ ਨਾਲ ਸੈਕਟਰ 16 ਦੇ ਮਲਟੀਸਪੈਸ਼ਲਿਸਟ ਹਸਪਤਾਲ ਚੰਡੀਗੜ੍ਹ ਵਿੱਚ ਨਾ ਜਾਏ … ਮੇਰੇ ਭਰਾ ਦੀ ਅੱਜ ਜੋ ਵੀ ਹਾਲਤ ਹੈ ਇਸ ਹਸਪਤਾਲ ਨੇ ਹੀ ਕੀਤੀ ਹੈ।

ਹੋਰ ਪੜ੍ਹੋ :

ਅਦਾਕਾਰਾ ਮਾਧੁਰੀ ਦੀਕਸ਼ਿਤ ਨੇ ਪੰਜਾਬੀ ਗੀਤ ‘ਤੇ ਦਿੱਤੇ ਐਕਸਪ੍ਰੈਸ਼ਨ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਵੀਡੀਓ

ਮੇਰੇ ਭਰਾ ਨੂੰ ਕੋਵਿਡ ਵਾਰਡ ਵਿੱਚ 8-9 ਘੰਟੇ ਤੱਕ ਕੋਈ ਵੀ ਦੇਖਣ ਨਹੀਂ ਸੀ ਆਉਂਦਾ ਤੇ ਉਸ ਨੂੰ ਇੰਨੀਆਂ ਤੇਜ਼ ਦਵਾਈਆਂ ਦਿੱਤੀਆਂ ਜਾ ਰਹੀਆਂ ਸਨ ਕਿ ਉਸ ਦੇ ਪੂਰੇ ਸਰੀਰ ਦੇ ਵਿੱਚ ਤੇਜ਼ਾਬ ਬਣ ਗਿਆ । 6-7 ਦਿਨਾਂ ਤੋਂ ਉਹ ਕੁਝ ਖਾ ਵੀ ਨਹੀਂ ਰਹੇ ਸਨ।

image from oshinbrarr's instagram

ਅਸੀਂ ਡਾਕਟਰ ਨੂੰ ਬਹੁਤ ਪੁੱਛਿਆ ਕਿ ਇੰਨਾ ਕੁੱਝ ਕਰਨ ਦੇ ਬਾਵਜੂਦ , ਇੰਨੀਆਂ ਦਵਾਈਆਂ ਤੇ ਐਂਟੀਬਾਇਓਟਿਕਸ ਦੇਣ ਦੇ ਬਾਵਜੂਦ ਵੀ ਮੇਰਾ ਭਰਾ ਕੋਈ ਰਿਕਵਰੀ ਨਹੀਂ ਕਰ ਰਿਹਾ। ਅਸੀਂ ਮੇਰੇ ਭਰਾ ਨੂੰ ਇਸ ਹਸਪਤਾਲ ਨਹੀਂ ਸੀ ਲੈ ਕੇ ਜਾਣਾ ਪਰ ਕਿਸੇ ਵੀ ਹਸਪਤਾਲ ਜਗ੍ਹਾ ਨਹੀਂ ਸੀ ਤਾਂ ਸਾਨੂੰ ਉਹਨਾਂ ਨੂੰ ਇਥੇ ਲੈ ਕੇ ਜਾਣਾ ਪਿਆ।

image from oshinbrarr's instagram

ਕਹਿੰਦੇ ਹਨ ਕਿ ਡਾਕਟਰ ਰੱਬ ਦਾ ਰੂਪ ਹੁੰਦੇ ਹਨ ਪਰ ਕਿ ਉਹ ਮਰੀਜ ਨੂੰ ਏਨੀਂ ਬੁਰੀ ਤਰਾਂ ਦੇਖਦੇ ਹਨ …ਮੈਂ ਕਦੇ ਸੋਚਿਆ ਵੀ ਨਹੀਂ ਸੀ .. ਕਿਰਪਾ ਕਰਕੇ ਇਸ ਹਸਪਤਾਲ ਕੋਈ ਵੀ ਨਾ ਜਾਇਓ …. ਡਾਕਟਰ ਲੋਕਾਂ ਦੀ ਜਿੰਦਗੀ ਦੇ ਨਾਲ ਖੇਡਦੇ ਹਨ ਬਸ। ਮੇਰੇ ਭਰਾ ਦੀ ਉਮਰ ਅਜੇ ਸਿਰਫ 31 ਸਾਲ ਹੈ।

Related Post