ਕੋਰੋਨਾ ਵਾਇਰਸ ਨਾਲ ਜੂਝ ਰਿਹਾ ਹੈ ਓਸ਼ੀਨ ਬਰਾੜ ਦਾ ਭਰਾ, ਵਿਗੜੀ ਹਾਲਤ ਲਈ ਡਾਕਟਰਾਂ ਨੂੰ ਦੱਸਿਆ ਜ਼ਿਮੇਵਾਰ

written by Rupinder Kaler | April 21, 2021

ਪੰਜਾਬੀ ਮਾਡਲ ਤੇ ਅਦਾਕਾਰਾ ਓਸ਼ੀਨ ਬਰਾੜ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਪਾਈ ਹੈ ਜਿਸ ਵਿੱਚ ਉਹਨਾਂ ਨੇ ਚੰਡੀਗੜ੍ਹ ਦੇ ਕੁਝ ਹਸਪਤਾਲਾਂ ਦੀ ਕਾਰਗੁਜਾਰੀ ਤੇ ਸਵਾਲ ਚੁੱਕੇ ਹਨ ।ਉਹਨਾਂ ਨੇ ਦੱਸਿਆ ਹੈ ਕਿ ਉਹਨਾਂ ਦਾ ਭਰਾ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਿਆ ਹੈ ਤੇ ਉਸ ਦੀ ਹਾਲਤ ਬਹੁਤ ਗੰਭੀਰ ਹੈ । ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ‘ਕੋਈ ਵੀ ਗ਼ਲਤੀ ਦੇ ਨਾਲ ਸੈਕਟਰ 16 ਦੇ ਮਲਟੀਸਪੈਸ਼ਲਿਸਟ ਹਸਪਤਾਲ ਚੰਡੀਗੜ੍ਹ ਵਿੱਚ ਨਾ ਜਾਏ … ਮੇਰੇ ਭਰਾ ਦੀ ਅੱਜ ਜੋ ਵੀ ਹਾਲਤ ਹੈ ਇਸ ਹਸਪਤਾਲ ਨੇ ਹੀ ਕੀਤੀ ਹੈ। ਹੋਰ ਪੜ੍ਹੋ : ਅਦਾਕਾਰਾ ਮਾਧੁਰੀ ਦੀਕਸ਼ਿਤ ਨੇ ਪੰਜਾਬੀ ਗੀਤ ‘ਤੇ ਦਿੱਤੇ ਐਕਸਪ੍ਰੈਸ਼ਨ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਵੀਡੀਓ ਮੇਰੇ ਭਰਾ ਨੂੰ ਕੋਵਿਡ ਵਾਰਡ ਵਿੱਚ 8-9 ਘੰਟੇ ਤੱਕ ਕੋਈ ਵੀ ਦੇਖਣ ਨਹੀਂ ਸੀ ਆਉਂਦਾ ਤੇ ਉਸ ਨੂੰ ਇੰਨੀਆਂ ਤੇਜ਼ ਦਵਾਈਆਂ ਦਿੱਤੀਆਂ ਜਾ ਰਹੀਆਂ ਸਨ ਕਿ ਉਸ ਦੇ ਪੂਰੇ ਸਰੀਰ ਦੇ ਵਿੱਚ ਤੇਜ਼ਾਬ ਬਣ ਗਿਆ । 6-7 ਦਿਨਾਂ ਤੋਂ ਉਹ ਕੁਝ ਖਾ ਵੀ ਨਹੀਂ ਰਹੇ ਸਨ।

image from oshinbrarr's instagram
ਅਸੀਂ ਡਾਕਟਰ ਨੂੰ ਬਹੁਤ ਪੁੱਛਿਆ ਕਿ ਇੰਨਾ ਕੁੱਝ ਕਰਨ ਦੇ ਬਾਵਜੂਦ , ਇੰਨੀਆਂ ਦਵਾਈਆਂ ਤੇ ਐਂਟੀਬਾਇਓਟਿਕਸ ਦੇਣ ਦੇ ਬਾਵਜੂਦ ਵੀ ਮੇਰਾ ਭਰਾ ਕੋਈ ਰਿਕਵਰੀ ਨਹੀਂ ਕਰ ਰਿਹਾ। ਅਸੀਂ ਮੇਰੇ ਭਰਾ ਨੂੰ ਇਸ ਹਸਪਤਾਲ ਨਹੀਂ ਸੀ ਲੈ ਕੇ ਜਾਣਾ ਪਰ ਕਿਸੇ ਵੀ ਹਸਪਤਾਲ ਜਗ੍ਹਾ ਨਹੀਂ ਸੀ ਤਾਂ ਸਾਨੂੰ ਉਹਨਾਂ ਨੂੰ ਇਥੇ ਲੈ ਕੇ ਜਾਣਾ ਪਿਆ।
image from oshinbrarr's instagram
ਕਹਿੰਦੇ ਹਨ ਕਿ ਡਾਕਟਰ ਰੱਬ ਦਾ ਰੂਪ ਹੁੰਦੇ ਹਨ ਪਰ ਕਿ ਉਹ ਮਰੀਜ ਨੂੰ ਏਨੀਂ ਬੁਰੀ ਤਰਾਂ ਦੇਖਦੇ ਹਨ …ਮੈਂ ਕਦੇ ਸੋਚਿਆ ਵੀ ਨਹੀਂ ਸੀ .. ਕਿਰਪਾ ਕਰਕੇ ਇਸ ਹਸਪਤਾਲ ਕੋਈ ਵੀ ਨਾ ਜਾਇਓ …. ਡਾਕਟਰ ਲੋਕਾਂ ਦੀ ਜਿੰਦਗੀ ਦੇ ਨਾਲ ਖੇਡਦੇ ਹਨ ਬਸ। ਮੇਰੇ ਭਰਾ ਦੀ ਉਮਰ ਅਜੇ ਸਿਰਫ 31 ਸਾਲ ਹੈ।

0 Comments
0

You may also like