ਜਾਣੋ ਬਾਲੀਵੁੱਡ ਦੇ ਕਪੂਰ ਖਾਨਦਾਨ ਨੂੰ ਪਾਕਿਸਤਾਨ ਵਲੋਂ ਕਿਹੜੀ ਖੁਸ਼ਖਬਰੀ ਮਿਲੀ

By  Lajwinder kaur November 29th 2018 11:18 AM

ਪਾਕਿਸਤਾਨ ਸਰਕਾਰ ਨੇ ਕਪੂਰ ਖਾਨਦਾਨ ਨੂੰ ਬਹੁਤ ਵਧੀਆ ਖੁਸ਼ਖਬਰੀ ਦਿੱਤੀ ਹੈ। ਜਿਸ ਨਾਲ ਭਾਰਤ ‘ਚ ਇਸ ਕਦਮ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਹਾਂ ਜੀ ਤੁਹਾਨੂੰ ਦੱਸਦੇ ਹਾਂ ਕਿ ਪਾਕਿਸਤਾਨ ਸਰਕਾਰ ਨੇ ਬਾਲੀਵੁੱਡ ਦੇ ਦਿੱਗਜ ਕਲਾਕਾਰ ਪ੍ਰਿਥਵੀਰਾਜ ਕਪੂਰ ਦੇ ਜੱਦੀ ਘਰ ਨੂੰ ਮਿਊਜ਼ਿਅਮ 'ਚ ਬਦਲਣ ਦਾ ਫੈਸਲਾ ਕੀਤਾ ਹੈ। 

ਹੋਰ ਪੜ੍ਹੋ: ‘ਇਨਸੇਨ’ ਸੁੱਖੀ ਨੂੰ ਕਿਸ ਦੀ ਜਰੂਰਤ ਹੈ, ਦੇਖੋ ਵੀਡੀਓ

ਪਾਕਿਸਤਾਨ ਸਰਕਾਰ ਨੇ ਕਿਹਾ ਹੈ ਕਿ ਕਿੱਸਾ ਖਵਾਨੀ ਬਾਜ਼ਾਰ ਵਿੱਚ ਮੌਜੂਦ ਕਪੂਰ ਖਾਨਦਾਨ  ਦਾ ਜੱਦੀ ਘਰ ਨੂੰ ਉਹ ਮਿਊਜ਼ਿਅਮ ਵਿੱਚ ਤਬਦੀਲ ਕਰੇਗੀ । ਦਰਅਸਲ ਪਾਕਿਸਤਾਨ ਦੀ ਇਮਰਾਨ ਸਰਕਾਰ ਨੇ ਬਾਲੀਵੁੱਡ ਅਦਾਕਾਰ ਰਿਸ਼ੀ ਕਪੂਰ ਦੀ ਅਪਿਲ ਨੂੰ ਕਬੂਲ ਕਰ ਲਿਆ ਹੈ।rishi kapoor and pakistan govt

ਹੋਰ ਪੜ੍ਹੋ:ਰਾਹੁਲ ਮਹਾਜਨ ਨੇ ਕਰਵਾਇਆ ਤੀਜਾ ਵਿਆਹ, ਐਕਸ ਵਾਇਫ ਡਿੰਪੀ ਨੇ ਦਿੱਤਾ ਰਿਐਕਸ਼ਨ

ਦੱਸਿਆ ਜਾਂਦਾ ਹੈ ਕਿ ਪ੍ਰਿਥਵੀਰਾਜ ਕਪੂਰ  ਅਤੇ ਉਨ੍ਹਾਂ  ਦੇ  ਬੇਟੇ ਰਾਜ ਕਪੂਰ  ਦਾ ਜਨਮ ਇਸ ਹਵੇਲੀ ਵਿੱਚ ਹੋਇਆ ਸੀ  ਪ੍ਰਿਥਵੀਰਾਜ ਕਪੂਰ  ਨੇ ਬਾਲੀਵੁੱਡ ਨੂੰ ਕਈ ਸ਼ਾਨਦਾਰ ਫਿਲਮਾਂ ਦਿੱਤੀਆਂ ਹਨ। ਕਪੂਰ ਖਾਨਦਾਨ ਵਲੋਂ ਪ੍ਰਿਥਵੀਰਾਜ ਕਪੂਰ  ਨੇ ਹੀ ਸਿਨੇਮਾ ਵਿੱਚ ਐਕਟਿੰਗ ਦੀ ਨੀਂਹ ਰੱਖੀ ਸੀ ਜਿਸ ਕਰਕੇ ਉਹਨਾਂ ਨੂੰ ਹਿੰਦੀ ਸਿਨੇਮਾ ਦਾ ਪਿਤਾਮਾਂ ਵੀ ਕਿਹਾ ਜਾਂਦਾ ਹੈ। ਜਿਨ੍ਹਾਂ ਨੇ ਭਾਰਤੀ ਸਿਨੇਮਾ ਨੂੰ ਵੱਖਰੀ ਹੀ ਪਛਾਣ ਦਿੱਤੀ ਸੀ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਈਲੈਂਟ ਫ਼ਿਲਮਾਂ ਦੇ ਨਾਲ ਕੀਤੀ ਸੀ। ਉਹਨਾਂ ਨੇ ਭਾਰਤ ਦੀ ਪਹਿਲੀ ਬੋਲਣ ਵਾਲੀ ਫ਼ਿਲਮ ‘ਆਲਮ ਆਰਾ’ ‘ਚ ਮੁੱਖ ਭੂਮਿਕਾ ਵੀ ਨਿਭਾਈ ਸੀ।

ਪ੍ਰਿਥਵੀਰਾਜ ਕਪੂਰ ਨੂੰ 'ਦਾਦਾ ਸਾਹਿਬ ਫਾਲਕੇ' ਅਵਾਰਡ ਵੀ ਮਿਲਿਆ ਸੀ। ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਸੀ।

-Ptc Punjabi

Related Post