ਪਾਕਿਸਤਾਨ ਦੇ ਰਹਿਣ ਵਾਲੇ ਸੂਫੀ ਪਰਿਵਾਰ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਦੁਰਲਭ ਸਰੂਪ ਸੌਪਿਆਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ

By  Rupinder Kaler September 25th 2020 05:32 PM -- Updated: September 25th 2020 05:33 PM

ਪਾਕਿਸਤਾਨ ਵਿੱਚ ਇੱਕ ਸੂਫੀ ਸੰਗਠਨ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਦੁਰਲਭ ਸਰੂਪ ਇੱਥੋਂ ਦੇ ਸਿਆਲਕੋਟ ਦੇ ਇੱਕ ਗੁਰਦੁਆਰਾ ਸਾਹਿਬ ਨੂੰ ਸੌਂਪਿਆ ਹੈ । ਸੂਫੀ ਸੰਗਠਨ ਇਸ ਸਰੂਪ ਦੀ ਪਿਛਲੇ 90 ਸਾਲਾਂ ਤੋਂ ਸੇਵਾ ਕਰਦਾ ਆ ਰਿਹਾ ਸੀ । ਸੂਫੀ ਸੰਗਠਨ ਨੇ ਇਹ ਕਦਮ ਮੁਸਲਿਮ-ਸਿੱਖ ਭਾਰੀਚਾਰੇ ਦੀ ਸਾਂਝ ਨੂੰ ਵਧਾਉਣ ਦੇ ਮਕਸਦ ਨਾਲ ਇਹ ਕਦਮ ਉਠਾਇਆ ਹੈ ।

ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਸਰੂਪ ਪੰਜਾਬ ਸੂਬੇ ਦੇ ਗੁਜਰਾਤ ਪਿੰਡ ਦਾ ਇੱਕ ਸੂਫੀ ਪਰਿਵਾਰ ਸਾਂਭ ਰਿਹਾ ਸੀ । ਹੁਣ ਇਹ ਸਰੂਪ ਸਿਆਲਕੋਟ ਦੇ ਗੁਰਦੁਆਰਾ ਬਾਬੇ ਦੀ ਬੇਰੀ ਦੇ ਪ੍ਰਬੰਧਕਾਂ ਨੂੰ ਸੌਂਪ ਦਿੱਤਾ ਗਿਆ ਹੈ । ਇਸ ਸਭ ਦੀ ਜਾਣਕਾਰੀ ਸੂਫੀ ਸੰਗਠਨ ਦੇ ਮੁਖੀ ਨੇ ਇੱਕ ਅਖ਼ਬਾਰ ਨੂੰ ਦਿੱਤੀ ।

ਹੋਰ ਪੜ੍ਹੋ :

ਪਾਕਿਸਤਾਨ ’ਚ ਭਾਈਚਾਰਕ ਸਾਂਝ ਦੀ ਮਿਲੀ ਮਿਸਾਲ ਮੁਸਲਿਮ ਪਰਿਵਾਰ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪੁਰਾਤਣ ਸਰੂਪ ਸੌਂਪੇ ਸਿੱਖ ਭਾਈਚਾਰੇ ਨੂੰ

ਸਿੱਖ ਸ਼ਰਧਾਲੂ ਨੇ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਭੇਂਟ ਕੀਤੀ ਬੇਸ਼ਕੀਮਤੀ ਕਲਗੀ

Gurudwara

ਅਖ਼ਬਾਰ ਵਿੱਚ ਛਪੀ ਖ਼ਬਰ ਮੁਤਾਬਿਕ 47 ਦੀ ਵੰਡ ਦੌਰਾਨ ਭੜਕੀ ਹਿੰਸਾ ਨੂੰ ਦੇਖਦੇ ਹੋਏ ਕੁਝ ਪਰਿਵਾਰਾਂ ਨੇ ਇਹ ਸਰੂਪ ਸੂਫੀ ਪਰਿਵਾਰ ਨੂੰ ਸੌਂਪਿਆ ਸੀ । ਇਸੇ ਸੂਫੀ ਪਰਿਵਾਰ ਨੇ ਕੁਝ ਪਰਿਵਾਰਾਂ ਨੂੰ ਆਪਣੇ ਘਰ ਵਿੱਚ ਸ਼ਰਨ ਵੀ ਦਿੱਤੀ ਸੀ ।

ਇਹਨਾਂ ਪਰਿਵਾਰਾਂ ਨੂੰ ਬਚਾਉਣ ਦੇ ਨਾਲ ਨਾਲ ਇਸ ਪਰਿਵਾਰ ਨੇ ਕੁਝ ਧਾਰਮਿਕ ਗ੍ਰੰਥਾਂ ਨੂੰ ਵੀ ਸੁਰੱਖਿਅਤ ਰੱਖ ਲਿਆ ਸੀ । 1950 ਵਿੱਚ ਇਸ ਪਰਿਵਾਰ ਦੇ ਸੂਫੀ ਬਜ਼ੁਰਗ ਦੀ ਮੌਤ ਹੋ ਗਈ ਸੀ ਜਿਸ ਨੇ ਆਪਣੇ ਬੱਚਿਆਂ ਨੂੰ ਇਹ ਸਰੂਪ ਸੌਂਪਿਆ ਸੀ ।

Related Post