ਪਾਕਿਸਤਾਨ ਵਿਚ ਵਸਦੇ ਪੰਜਾਬੀਆਂ ਨੇ ਪਾਇਆ ਸ਼ੈਰੀ ਮਾਨ ਦੇ ਗੀਤ ਤੇ ਭੰਗੜਾ, ਵੇਖੋ ਵੀਡੀਓ

By  Gourav Kochhar January 13th 2018 08:40 AM

ਸ਼ੈਰੀ ਮਾਨ ਦੇ ਫੈਨਸ ਦੀ ਗਿਣਤੀ ਦੇਸ਼ਭਰ ਵਿਚ ਹੈ ਇਹ ਤਾਂ ਹਰ ਕੋਈ ਜਾਣਦਾ ਹੈ ਪਰ ਪਾਕਿਸਤਾਨ ਦੇ ਵਿਚ ਵੀ ਸ਼ੈਰੀ ਮਾਨ ਦੇ ਫੈਨਸ ਵਸਦੇ ਨੇ, ਇਹ ਬਹੁਤ ਘੱਟ ਲੋਕ ਜਾਣਦੇ ਨੇ |

ਜੀ ਹਾਂ ਪਾਕਿਸਤਾਨ ਦੇ ਵਿਚ ਸ਼ੈਰੀ ਮਾਨ Sharry Mann ਦੇ ਫੈਨਸ ਦੀ ਗਿਣਤੀ ਬਹੁਤ ਜ਼ਿਆਦਾ ਹੈ ਖਾਸ ਕਰਕੇ ਉਨ੍ਹਾਂ ਦੇ ਗੀਤ ਤਿੰਨ ਪੈਗ ਨੂੰ ਉਹ ਰਪੀਟ ਹਰ ਥਾਂ ਤੇ ਵਜਾਉਂਦੇ ਹੋਏ ਨਜ਼ਰ ਆ ਜਾਂਦੇ ਨੇ | ਹਾਲ ਹੀ 'ਚ ਸੋਸ਼ਲ ਸਾਈਟ ਤੇ ਇਕ ਪਾਕਿਸਤਾਨੀ ਵਿਆਹ ਦੇ ਜਸ਼ਨ ਦੀ ਵੀਡੀਓ ਵਾਇਰਲ ਹੋਈ ਜਿਸ ਵਿਚ ਪਾਕਿਸਤਾਨ ਦੇ ਲੋਕ ਸ਼ੈਰੀ ਮਾਨ ਦੇ ਗੀਤ 3 ਪੈਗ ਤੇ ਖੁੱਲ ਕੇ ਭੰਗੜਾ ਪਾ ਰਹੇ ਸਨ | ਇਸ ਵੀਡੀਓ ਨੂੰ ਖੁਦ ਸ਼ੈਰੀ ਮਾਨ ਨੇ ਆਪਣੇ ਫੇਸਬੁੱਕ ਪੇਜ ਤੇ ਸਾਂਝਾ ਕਿੱਤਾ ਤੇ ਕੈਪਸ਼ਨ ਦੇ ਵਿਚ ਲਿਖਿਆ ਕਿ “ਵੀਡੀਓ ਆਲ ਦ ਵੇ ਫਰੋਮ ਲਾਹੌਰ ਲਹਿੰਦਾ ਪੰਜਾਬ ਪਾਕਿਸਤਾਨ, ਥੈਂਕਸ ਫਾਰ ਦ ਵੀਡੀਓ ਭਾਈ ਜਾਨ” |

Related Post