ਭਾਰਤ ‘ਚ ਜੰਮੀ ਹੋਈ ਬੁਲਬੁਲ-ਏ-ਪਾਕਿਸਤਾਨ ਦੀ ਮੌਤ: Nayyara Noor ਨੇ 71 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

By  Lajwinder kaur August 21st 2022 06:24 PM -- Updated: August 21st 2022 06:31 PM

Pakistani singer Nayyara Noor dies at 71: ਪਾਕਿਸਤਾਨ ਦੀ ਭਾਰਤ ਵਿੱਚ ਜੰਮੀ ਮੇਲੋਡੀ ਕਵੀਨ ਨਾਇਰਾ ਨੂਰ ਦਾ ਐਤਵਾਰ ਨੂੰ ਕਰਾਚੀ ਸ਼ਹਿਰ ਵਿੱਚ 71 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਇਹ ਜਾਣਕਾਰੀ ਉਨ੍ਹਾਂ ਦੇ ਭਤੀਜੇ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। ਉਨ੍ਹਾਂ ਦੇ ਭਤੀਜੇ ਰਜ਼ਾ ਜ਼ੈਦੀ ਨੇ ਦੱਸਿਆ ਕਿ ਗਾਇਕ ਨੂੰ ਬੁਲਬੁਲ-ਏ-ਪਾਕਿਸਤਾਨ ਦਾ ਖਿਤਾਬ ਦਿੱਤਾ ਗਿਆ ਸੀ।

ਹੋਰ ਪੜ੍ਹੋ : ਰੁਬੀਨਾ ਬਾਜਵਾ ਅਤੇ ਅਖਿਲ ਦੀ ਫ਼ਿਲਮ ‘ਤੇਰੀ ਮੇਰੀ ਗੱਲ ਬਣ ਗਈ’ ਦਾ ਟ੍ਰੇਲਰ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

pk singer image source twitter

ਰਜ਼ਾ ਨੇ ਟਵੀਟ ਕੀਤਾ ਅਤੇ ਲਿਖਿਆ, "ਮੈਨੂੰ ਇਹ ਦੱਸਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ ਕਿ ਮੇਰੀ ਪਿਆਰੀ ਤਾਈ ਨਾਇਰਾ ਨੂਰ ਇਸ ਦੁਨੀਆ ਵਿੱਚ ਨਹੀਂ ਹੈ। ਉਨ੍ਹਾਂ ਨੂੰ ਉਨ੍ਹਾਂ ਦੀ ਸੁਰੀਲੀ ਆਵਾਜ਼ ਲਈ ਬੁਲਬੁਲ-ਏ-ਪਾਕਿਸਤਾਨ ਦਾ ਖਿਤਾਬ ਦਿੱਤਾ ਗਿਆ ਸੀ।" ਇਹ ਖਬਰ ਸੁਣਨ ਤੋਂ ਬਾਅਦ ਪਾਕਿਸਤਾਨੀ ਨਾਗਰਿਕਾਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਗਾਇਕਾ ਨੂੰ ਸ਼ਰਧਾਂਜਲੀ ਦੇ ਰਹੇ ਹਨ।

inside image of nayyara noor image source twitter

ਦੱਸ ਦਈਏ ਨਾਇਰਾ ਨੂਰ ਦਾ ਜਨਮ 3 ਨਵੰਬਰ 1950 ਨੂੰ ਗੁਹਾਟੀ, ਅਸਾਮ ਵਿੱਚ ਹੋਇਆ ਸੀ। 1957-58 ਵਿਚ, ਵੰਡ ਤੋਂ ਲਗਭਗ 10 ਸਾਲ ਬਾਅਦ, ਨਾਇਰਾ ਆਪਣੀ ਮਾਂ ਅਤੇ ਭੈਣ-ਭਰਾਵਾਂ ਨਾਲ ਪਾਕਿਸਤਾਨ ਚਲੀ ਗਈ। ਹਾਲਾਂਕਿ, ਉਨ੍ਹਾਂ ਦੇ ਪਿਤਾ 1993 ਤੱਕ ਅਸਾਮ ਵਿੱਚ ਰਹੇ। ਨਾਇਰਾ ਦੇ ਪਿਤਾ ਆਲ ਇੰਡੀਆ ਮੁਸਲਿਮ ਲੀਗ ਦੇ ਸਰਗਰਮ ਮੈਂਬਰ ਸਨ। ਨਾਇਰਾ ਨੂੰ 2006 ਵਿੱਚ ਪਾਕਿਸਤਾਨ ਦੇ ਰਾਸ਼ਟਰਪਤੀ ਦੁਆਰਾ ਪ੍ਰਾਈਡ ਆਫ ਪਰਫਾਰਮੈਂਸ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਨੂੰ 1973 ਵਿੱਚ ਨਿਗਾਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।

image source twitter

ਨਾਇਰਾ ਨੇ ਫਿਰ ਸਾਵਨ ਦੇ 'ਰੁਤ ਚਾਲੀ', 'ਏ ਇਸ਼ਕ ਹਮੇ ਬਰਬਾਦ ਨਾ ਕਰ' ਅਤੇ 'ਕਭੀ ਹਮ ਭੀ ਖ਼ੂਬਸਰੂਤ ਥੇ' ਵਰਗੇ ਕਈ ਮਸ਼ਹੂਰ ਗੀਤ ਗਾਏ। ਨਾਇਰਾ ਦਾ ਛੋਟਾ ਪੁੱਤਰ ਜ਼ਫਰ ਜ਼ੈਦੀ ਸੰਗੀਤ ਬੈਂਡ ਕਵੀਸ਼ ਦਾ ਗਾਇਕ ਹੈ। ਆਪਣੇ ਗਾਇਕੀ ਦੇ ਕਰੀਅਰ ਵਿੱਚ, ਉਨ੍ਹਾਂ ਨੇ ਪਾਕਿਸਤਾਨ ਦੇ ਗ਼ਜ਼ਲਾਂ, ਗੀਤ, ਨਜ਼ਮ ਅਤੇ ਰਾਸ਼ਟਰੀ ਗੀਤਾਂ ਨੂੰ ਆਵਾਜ਼ ਦਿੱਤੀ। ਜ਼ਿਕਰਯੋਗ ਹੈ ਨਾਇਰਾ ਨੇ ਸਾਲ 2012 ਵਿੱਚ ਅਧਿਕਾਰਤ ਤੌਰ 'ਤੇ ਗਾਇਕੀ ਦੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ।

 

#RIP Nayyara Noor ❤️ pic.twitter.com/RdSzpkJJm6

— Absa Komal (@AbsaKomal) August 21, 2022

 

Related Post