ਪਾਕਿਸਤਾਨੀ ਗਾਇਕ ਨੇ ਧਰਨੇ ’ਤੇ ਬੈਠੇ ਕਿਸਾਨਾਂ ਦੇ ਹੱਕ ਵਿੱਚ ਗਾਇਆ ਗੀਤ, ਸੋਸ਼ਲ ਮੀਡੀਆ ਤੇ ਹੋ ਰਿਹਾ ਹੈ ਵਾਇਰਲ

By  Rupinder Kaler January 13th 2021 07:05 PM

ਕਿਸਾਨ ਅੰਦੋਲਨ ਦੇ ਚਰਚੇ ਹਰ ਪਾਸੇ ਹੋ ਰਹੇ ਹਨ, ਇੱਥਂੋ ਤੱਕ ਕਿ ਗਵਾਂਢੀ ਮੁਲਕ ਪਾਕਿਸਤਾਨ ਵਿੱਚ ਵੀ ਕਿਸਾਨਾਂ ਦੇ ਮੁੱਦੇ ‘ਤੇ ਗੱਲ ਬਾਤ ਹੋ ਰਹੀ ਹੈ । ਪਾਕਿਸਤਾਨ ਦੇ ਇੱਕ ਗਾਇਕ ਨੇ ਇਸ ਅੰਦੋਲਨ ਨੂੰ ਲੈ ਕੇ ਇੱਕ ਗੀਤ ਗਾਇਆ ਹੈ ਜਿਹੜਾ ਕਿ ਏਨੀਂ ਦਿਨੀਂ ਖੂਬ ਵਾਇਰਲ ਹੋ ਰਿਹਾ ਹੈ ।

farmer

ਹੋਰ ਪੜ੍ਹੋ :

ਬੱਬੂ ਮਾਨ ਨੇ ਕਿਸਾਨਾਂ ਨਾਲ ਸਿੰਘੂ ਬਾਰਡਰ ਤੇ ਮਨਾਈ ਲੋਹੜੀ

ਗੀਤਕਾਰ ਤੇ ਗਾਇਕ ਸ਼੍ਰੀ ਬਰਾੜ ਨੂੰ ਮਿਲੀ ਵੱਡੀ ਰਾਹਤ, ਛੇਤੀ ਹੋ ਸਕਦੇ ਹਨ ਜੇਲ੍ਹ ’ਚੋਂ ਰਿਹਾਅ

farmer

ਇਹ ਗੀਤ ਪਾਕਿਸਤਾਨੀ ਗਾਇਕ ਜਵਾਦ ਅਹਿਮਦ ਨੇ ਗਾਇਆ ਹੈ । ਇਸ ਗੀਤ ਨੂੰ ‘ਉੱਠ ਉਤਾਂਹ ਨੂੰ ਕਿਸਾਨਾਂ, ਹੁਣ ਤੂੰ ਜੀਣਾਂ ਐਂ' ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਹੈ । ਇਸ ਗੀਤ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਲੋਕ ਇਸ ਨੂੰ ਗੀਤ ਨੂੰ ਲਗਾਤਾਰ ਸ਼ੇਅਰ ਕਰ ਰਹੇ ਹਨ ।

ਇਸ ਗੀਤ ਨੂੰ ਲੈ ਕੇ ਪਾਕਿਸਤਾਨੀ ਗਾਇਕ ਦਾ ਕਹਿਣਾ ਹੈ ਕਿ ਉਸ ਨੇ ਇਹ ਗੀਤ ਕਿਸਾਨਾਂ ਦੇ ਹਲਾਤ ਨੂੰ ਦੇਖ ਕੇ ਗਾਇਆ ਹੈ । ਕਿਸਾਨਾਂ ਦਾ ਬੁਰਾ ਹਾਲ ਭਾਰਤ ਵਿੱਚ ਹੀ ਨਹੀਂ ਬਲਕਿ ਉਹਨਾਂ ਦੇ ਦੇਸ਼ ਵਿੱਚ ਵੀ ਹੈ ।

Related Post