‘ਪਲ ਪਲ ਦਿਲ ਕੇ ਪਾਸ’ ਦਾ ਟਾਈਟਲ ਟ੍ਰੈਕ ਹੋਇਆ ਰਿਲੀਜ਼, ਦੇਖਣ ਨੂੰ ਮਿਲ ਰਹੀ ਹੈ ਕਰਣ ਦਿਓਲ ਤੇ ਸਹਿਰ ਬਾਂਬਾ ਦੀ ਰੋਮਾਂਟਿਕ ਕਮਿਸਟਰੀ, ਦੇਖੋ ਵੀਡੀਓ

By  Lajwinder kaur August 27th 2019 12:15 PM -- Updated: August 27th 2019 12:29 PM

ਸੰਨੀ ਦਿਓਲ ਦੇ ਨਿਰਦੇਸ਼ਨ ‘ਚ ਬਣੀ ਫ਼ਿਲਮ ‘ਪਲ ਪਲ ਦਿਲ ਕੇ ਪਾਸ’ ਦਾ ਇਕ ਹੋਰ ਗੀਤ ਰਿਲੀਜ਼ ਹੋ ਚੁੱਕਿਆ ਹੈ। ਜੀ ਹਾਂ ਫ਼ਿਲਮ ਦਾ ਟਾਈਟਲ ਟ੍ਰੈਕ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ। ਪਿਆਰ ਦੇ ਜਜ਼ਬਾਤਾਂ ਦੇ ਨਾਲ ਭਰੇ ਹੋਏ ਗੀਤ ਨੂੰ ਗਾਇਕ ਅਰਿਜੀਤ ਸਿੰਘ ਤੇ ਗਾਇਕਾ ਪ੍ਰੰਪਰਾ ਠਾਕੁਰ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ।

ਹੋਰ ਵੇਖੋ:ਦੇਖੋ ਅਖਿਲ ਤੇ ਪ੍ਰੀਤ ਹਰਪਾਲ ਕਿਵੇਂ ਬੱਚਿਆਂ ਵਾਂਗ ਕਰ ਰਹੇ ਨੇ ਮਸਤੀ, ਕਿਡਸ ਬਾਈਕ ਦਾ ਲੈ ਰਹੇ ਨੇ ਅਨੰਦ , ਦੇਖੋ ਵਾਇਰਲ ਵੀਡੀਓ

ਇਸ ਗਾਣੇ ਦੇ ਬੋਲ ਸਿਧਾਰਥ ਗਰਿਮਾ ਹੋਰਾਂ ਨੇ ਲਿਖੇ ਹਨ। ਗਾਣੇ ‘ਚ ਕਰਣ ਦਿਓਲ ਤੇ ਸਹਿਰ ਬਾਂਬਾ ਦੀ ਰੋਮਾਂਟਿਕ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਇਸ ਗਾਣੇ ਨੂੰ ਜ਼ੀ ਮਿਊਜ਼ਿਕ ਕੰਪਨੀ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਕਰਣ ਦਿਓਲ ਤੇ ਸਹਿਰ ਬਾਂਬਾ ਪਲ ਪਲ ਦਿਲ ਕੇ ਪਾਸ ਫ਼ਿਲਮ ਦੇ ਨਾਲ ਬਾਲੀਵੁੱਡ ਡੈਬਿਊ ਕਰਨ ਜਾ ਰਹੇ ਹਨ। ਇਹ ਫ਼ਿਲਮ 20 ਸਤੰਬਰ ਨੂੰ ਦੁਨੀਆਂ ਭਰ ‘ਚ ਰਿਲੀਜ਼ ਹੋ ਜਾਵੇਗੀ।

Related Post