ਅਜੋਕੇ ਸਮੇਂ ਦੀਆਂ ਸਮੱਸਿਆਵਾਂ ਨੂੰ ਦਰਸਾਉਂਦਾ ਹੈ ਪੰਮੀ ਬਾਈ ਦਾ ਗੀਤ 'ਕੋਈ ਨਾ' 

By  Shaminder November 30th 2018 06:38 AM

ਪੰਮੀ ਬਾਈ ਦਾ ਨਵਾਂ ਗੀਤ 'ਕੋਈ ਨਾ' ਰਿਲੀਜ਼ ਹੋ ਚੁੱਕਿਆ ਹੈ ।ਇਸ ਗੀਤ 'ਚ ਕਲਯੁਗ ਦੇ ਸਮੇਂ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਅਜੋਕੇ ਸਮੇਂ 'ਚ ਮਿਹਨਤ ਕਰਨ ਵਾਲਾ ਇਨਸਾਨ ਭੁੱਖਾ ਮਰਦਾ ਹੈ । ਪਰ ਜੋ ਮਿਹਨਤ ਮਸ਼ਕੱਤ ਕਰਦਾ ਹੈ ਉਸ ਦੇ ਹੱਥ ਪੱਲੇ ਕੁਝ ਵੀ ਨਹੀਂ ਪੈਂਦਾ ਅਤੇ ਉਹ ਅਕਸਰ ਪਰੇਸ਼ਾਨ ਰਹਿੰਦਾ ਹੈ ।

ਹੋਰ ਵੇਖੋ  : ਦੂਰ ਮੈਂ ਦਿਖਾਵਿਆਂ ਤੋਂ ਸਿੱਧਾ ਸਾਦਾ ਜੱਟ ਨੀ –ਪੰਮੀ ਬਾਈ

https://www.youtube.com/watch?v=_lkECExyADc

ਇਸ ਦੇ ਨਾਲ ਹੀ ਉਨ੍ਹਾਂ ਨੇ ਨੌਜਵਾਨਾਂ 'ਚ ਵੱਧ ਰਹੇ ਨਸ਼ੇ ਦੇ ਚਲਨ ਪ੍ਰਤੀ ਵੀ ਇਸ ਗੀਤ 'ਚ ਚਿੰਤਾ ਪ੍ਰਗਟਾਈ ਹੈ ਕਿ ਕਿਸ ਤਰ੍ਹਾਂ ਨੌਜਵਾਨ ਪੀੜ੍ਹੀ ਨੂੰ ਨਸ਼ਾ ਘੁਣ ਵਾਂਗ ਖਾਈ ਜਾ ਰਿਹਾ ਹੈ । ਇਹ ਨਸ਼ਾ ਇਨਸਾਨ 'ਚ ਕੁਝ ਵੀ ਨਹੀਂ ਛੱਡਦਾ ਅਤੇ ਇਸ ਕਾਰਨ ਅੱਜ ਦੇ ਨੌਜਵਾਨ ਮਿਹਨਤ ਕਰਨ ਦੀ ਉਮਰ 'ਚ ਲੁੱਟਾਂ ਖੋਹਾਂ ਕਰ ਕੇ ਆਪਣੇ ਨਸ਼ਿਆਂ ਦੀ ਆਦਤ ਨੂੰ ਪੂਰਾ ਕਰ ਰਹੇ ਨੇ ।

ਹੋਰ ਵੇਖੋ : ਨਵੀਂ ਫਿਲਮ ਵਿੱਚ ਅਕਸ਼ੇ ਦੇ ਨਾਲ ਆਉਣਗੇ ਦਿਲਜੀਤ ਦੋਸਾਂਝ, ਦੇਖੋ ਫਿਲਮ ਦੀ ਸ਼ੂਟਿੰਗ ਦੀ ਵੀਡਿਓ

 pammi bai new song koi na pammi bai new song koi na

ਇਸ ਦੇ ਨਾਲ ਮਹਿੰਗਾਈ ਦੀ ਵੀ ਗੱਲ ਕੀਤੀ ਗਈ ਹੈ ਕਿ ਮਹਿੰਗਾਈ ਅਮਰ ਵੇਲ ਵਾਂਗ ਵੱਧਦੀ ਜਾ ਰਹੀ ਹੈ । ਜਿਸ ਕਾਰਨ ਗਰੀਬ ਬੰਦੇ ਲਈ ਦੋ ਵਕਤ ਦੀ ਰੋਟੀ ਦਾ ਪ੍ਰਬੰਧ ਕਰਨਾ ਵੀ ਮੁਸ਼ਕਿਲ ਹੋ ਚੁੱਕਿਆ ਹੈ। ਪੀਟੀਸੀ ਰਿਕਾਰਡਸ ਵੱਲੋਂ ਜਾਰੀ ਕੀਤੇ ਗਏ ਇਸ ਗੀਤ ਸਾਹਿਬ ਸਾਬੀ ਨੇ ਲਿਖੇ ਨੇ ਅਤੇ ਡਾਇਰੈਕਸ਼ਨ ਦਿੱਤੀ ਹੈ ਹੈਪੀ ਕੌਸ਼ਲ ਨੇ । ਪੰਮੀ ਬਾਈ ਨੇ ਆਪਣੇ ਇਸ ਗੀਤ ਦੇ ਜ਼ਰੀਏ ਬਹੁਤ ਹੀ ਵਧੀਆ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ।

 pammi bai new song koi na pammi bai new song koi na

 

Related Post