ਗਾਇਕ ਪੰਮੀ ਬਾਈ ਨੇ ਸਾਂਝੀ ਕੀਤੀ ਆਪਣੇ ਪਿੰਡ ਦੀ ਤਸਵੀਰ,ਪਿੰਡ 'ਚ ਇਸ ਚੀਜ਼ ਨੂੰ ਵੇਖ ਕੇ ਹੁੰਦੇ ਹਨ ਬੇਹੱਦ ਖੁਸ਼  

By  Shaminder October 19th 2019 12:57 PM

ਗਾਇਕ ਪੰਮੀ ਬਾਈ ਨੇ ਆਪਣੇ ਫੇਸਬੁੱਕ ਪੇਜ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਹ ਵੀਡੀਓ ਉਨ੍ਹਾਂ ਦੇ ਪਿੰਡ ਦੀ ਹੈ । ਜਿਸ 'ਚ ਉਹ ਇੱਕ ਬਜ਼ੁਰਗ ਦਾ ਵੀਡੀਓ ਬਣਾਉਂਦੇ ਹਨ ਅਤੇ ਉਸ ਬਜ਼ੁਰਗ ਵੱਲੋਂ ਪਾਏ ਗਏ ਪਹਿਰਾਵੇ ਬਾਰੇ ਦੱਸ ਰਹੇ ਹਨ ਕਿ ਕਦੇ ਇਹ ਪਹਿਰਾਵਾ ਪੰਜਾਬ ਦਾ ਮੁੱਖ ਪਹਿਰਾਵਾ ਹੁੰਦਾ ਸੀ ਪਰ ਅੱਜ ਇਸ ਪਹਿਰਾਵੇ ਨੂੰ ਲੋਕ ਭੁੱਲਦੇ ਜਾ ਰਹੇ ਨੇ ਅਤੇ ਕੋਈ ਟਾਵਾਂ ਟਾਵਾਂ ਵਿਅਕਤੀ ਹੀ ਇਸ ਪਹਿਰਾਵੇ ਨੂੰ ਜਿਉਂਦਾ ਰੱਖੇ ਹੋਏ ਹੈ ।

ਹੋਰ ਵੇਖੋ:ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ‘ਤੇ ਪੰਮੀ ਬਾਈ ਤੇ ਪਾਕਿਸਤਾਨੀ ਗਾਇਕ ਅਕਰਮ ਰਾਹੀ ਲੈ ਕੇ ਆ ਰਹੇ ਹਨ ਗੀਤ

ਦਰਅਸਲ ਇਸ ਬਜ਼ੁਰਗ ਨੇ ਪੈਰਾਂ 'ਚ ਪੰਜਾਬੀ ਜੁੱਤੀ ਅਤੇ ਚਾਦਰਾ ਪਾਇਆ ਹੋਇਆ ਹੈ ਅਤੇ ਸਿਰ ਤੇ ਸਮਲੇ ਵਾਲੀ ਪੱਗ ਬੰਨੀ ਹੋਈ ਹੈ ।ਪੰਮੀ ਬਾਈ ਆਪਣੇ ਪਿੰਡ ਦੇ ਇਸ ਬਜ਼ੁਰਗ ਨਾਲ ਗੱਲਬਾਤ ਕਰ ਰਹੇ ਨੇ ।

ਉਹ ਇਸ ਵੀਡੀਓ 'ਚ ਕਹਿੰਦੇ ਹੋਏ ਸੁਣਾਈ ਦੇ ਰਹੇ ਨੇ ਕਿ ਇਨ੍ਹਾਂ ਬਜ਼ੁਰਗਾਂ ਦੇ ਇਸ ਪਹਿਰਾਵੇ ਨੂੰ ਵੇਖ ਕੇ ਉਨ੍ਹਾਂ ਨੂੰ ਬਹੁਤ ਹੀ ਖ਼ੁਸ਼ੀ ਹੋਈ ਹੈ ।

pammi bai के लिए इमेज परिणाम

ਪੰਮੀ ਬਾਈ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਹਰ ਗੀਤ 'ਚ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਦੀ ਗੱਲ ਹੁੰਦੀ ਹੈ ।

 

Related Post