ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਪੰਮੀ ਬਾਈ ਤੇ ਪਾਕਿਸਤਾਨੀ ਗਾਇਕ ਅਕਰਮ ਰਾਹੀ ਲੈ ਕੇ ਆ ਰਹੇ ਹਨ ਗੀਤ 

Written by  Rupinder Kaler   |  July 25th 2019 12:24 PM  |  Updated: July 25th 2019 12:24 PM

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਪੰਮੀ ਬਾਈ ਤੇ ਪਾਕਿਸਤਾਨੀ ਗਾਇਕ ਅਕਰਮ ਰਾਹੀ ਲੈ ਕੇ ਆ ਰਹੇ ਹਨ ਗੀਤ 

ਭੰਗੜਾ ਕਿੰਗ ਪੰਮੀ ਬਾਈ ਤੇ ਪਾਕਿਸਤਾਨੀ ਗਾਇਕ ਅਕਰਮ ਰਾਹੀ ਇੱਕਠੇ ਗੀਤ ਲੈ ਕੇ ਆ ਰਹੇ ਹਨ । ਇਸ ਦੀ ਜਾਣਕਾਰੀ ਖ਼ੁਦ ਪੰਮੀ ਬਾਈ ਨੇ ਇੱਕ ਨਿਊਜ਼ ਪੋਰਟਲ ਨੂੰ ਇੰਟਰਵਿਊ ਦਿੰਦੇ ਹੋਏ ਦਿੱਤੀ ਹੈ । ਪੰਮੀ ਬਾਈ ਨੇ ਇੰਟਰਵਿਊ ਵਿੱਚ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਪਾਕਿਸਤਾਨ ਤੇ ਭਾਰਤ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ । ਦੋਵੇਂ ਦੇਸ਼ ਇਸ ਪ੍ਰਕਾਸ਼ ਪੁਰਬ ਨੂੰ ਧੂਮ-ਧਾਮ ਨਾਲ ਮਨਾਉਣਗੇ ।

https://www.instagram.com/p/B0QMQHanLKO/

ਇਸ ਲਈ ਪੰਮੀ ਬਾਈ ਤੇ ਅਕਰਮ ਰਾਹੀ ਨੇ ਇਹ ਫ਼ੈਸਲਾ ਲਿਆ ਹੈ ਕਿ ਉਹ ਇਸ ਮੁਬਾਰਕ ਮੌਕੇ ਤੇ ਇੱਕ ਗੀਤ ਇੱਕਠੇ ਲੈ ਕੇ ਆਉਣਗੇ । ਪੰਮੀ ਬਾਈ ਮੁਤਾਬਿਕ ਇਸ ਗੀਤ ਦੀ ਰਿਕਾਰਡਿੰਗ ਤੇ ਸ਼ੂਟਿੰਗ ਦੋਹਾਂ ਦੇਸ਼ਾਂ ਵਿੱਚ ਵਿੱਚ ਹੋਵੇਗੀ । ਪੰਮੀ ਬਾਈ ਨੇ ਇਸ ਇੰਟਵਿਊ ਦੌਰਾਨ ਹੋਰ ਵੀ ਕਈ ਖੁਲਾਸੇ ਕੀਤੇ । ਉਹਨਾਂ ਨੇ ਕਿਹਾ ਕਿ ਉਹਨਾਂ ਦੀਆਂ ਦੋ ਫ਼ਿਲਮਾਂ ਬਣ ਕੇ ਤਿਆਰ ਹਨ ਛੇਤੀ ਹੀ ਉਹ ਇਹਨਾਂ ਨੂੰ ਰਿਲੀਜ਼ ਕਰਨਗੇ ।

https://www.instagram.com/p/BkpaGlZlJc7/

ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਪੰਮੀ ਬਾਈ ਆਪਣੇ ਸੱਭਿਆਚਾਰਕ ਗੀਤਾਂ ਕਰਕੇ ਜਾਣੇ ਜਾਂਦੇ ਹਨ । ਉਹਨਾਂ ਦੇ ਗੀਤਾਂ ਵਿੱਚ ਪੰਜਾਬ ਦੇ ਵੱਖ ਵੱਖ ਲੋਕ ਰੰਗ ਦੇਖਣ ਨੂੰ ਮਿਲਦੇ ਹਨ । ਇਸੇ ਲਈ ਉਹਨਾਂ ਨੂੰ ਭੰਗੜਾ ਕਿੰਗ ਕਿਹਾ ਜਾਂਦਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network