ਕੰਗਨਾ ਰਨਾਵਤ ਤੇ ਜੱਸੀ ਗਿੱਲ ਦੀ ਫ਼ਿਲਮ ‘ਪੰਗਾ’ ਦਾ ਟਰੇਲਰ ਰਿਲੀਜ਼ ਹੋ ਗਿਆ ਹੈ । ਫ਼ਿਲਮ ਦੀ ਇਹ ਪਹਿਲੀ ਝਲਕ ਮਿਡਲ ਏਜ ਵੁਮੈਨ ਵੱਲੋਂ ਕਬੱਡੀ ਦੀ ਦੁਨੀਆ ਵਿੱਚ ਵਾਪਸੀ ਕਰਨ ਦੇ ਸੁਫ਼ਨੇ ਨੂੰ ਪੂਰਾ ਕਰਨ ਦੀ ਕਹਾਣੀ ਨੂੰ ਪੇਸ਼ ਕਰਦੀ ਹੈ । ਪੰਗਾ ਫ਼ਿਲਮ ਦਾ ਟਰੇਲਰ ਦੱਸਦਾ ਹੈ ਕਿ ਇਹ ਫ਼ਿਲਮ ਇੱਕ ਮਾਂ ਦੇ ਜਜ਼ਬੇ ਨੂੰ ਸਲਾਮ ਕਰਨ ਦੀ ਕਹਾਣੀ ਹੈ । ਫ਼ਿਲਮ ਵਿੱਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਇੱਕ ਔਰਤ ਆਪਣੇ ਸੁਫ਼ਨੇ ਨੂੰ ਪੂਰਾ ਕਰਨ ਲਈ ਆਪਣੇ ਕਰੀਅਰ ਨੂੰ ਤਾਕ ਤੇ ਰੱਖ ਦਿੰਦੀ ਹੈ ।