ਗੁਰਪ੍ਰੀਤ ਸਿੰਘ ਹਨ ਪੇਪਰ ਆਰਟਿਸਟ,ਪੇਪਰ ਨਾਲ ਬਣਾਇਆ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ
Shaminder
July 30th 2019 10:58 AM
ਪੰਜਾਬ 'ਚ ਹੁਨਰ ਦੀ ਕੋਈ ਕਮੀ ਨਹੀਂ ਹੈ ਅਤੇ ਇਹ ਹੁਨਰ ਹਰ ਨੌਜਵਾਨ 'ਚ ਵੇਖਣ ਨੂੰ ਮਿਲਦਾ ਹੈ ।ਪੀਟੀਸੀ ਪੰਜਾਬੀ ਦਾ ਸ਼ੋਅ ਪੰਜਾਬੀਸ ਦਿਸ ਵੀਕ 'ਚ ਵੀ ਅਜਿਹੀਆਂ ਨਾਮੀ ਹਸਤੀਆਂ ਨੂੰ ਮਿਲਵਾਇਆ ਜਾਂਦਾ ਹੈ ਜਿਨ੍ਹਾਂ ਨੇ ਕਿਸੇ ਨਾ ਕਿਸੇ ਖੇਤਰ 'ਚ ਕੋਈ ਨਾਂਅ ਕਮਾਇਆ ਹੁੰਦਾ ਹੈ । ਇੱਕ ਅਜਿਹੀ ਹੀ ਸ਼ਖ਼ਸੀਅਤ ਹਨ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਜਿਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਪੇਪਰ ਨਾਲ ਬਣਾਇਆ ਹੈ । ਉਹ ਪੇਪਰ ਨਾਲ ਅਜਿਹੀਆਂ ਕਲਾਕ੍ਰਿਤੀਆਂ ਬਣਾਉਂਦੇ ਨੇ ਕਿ ਵੇਖਣ ਵਾਲਾ ਦੰਦਾਂ ਥੱਲੇ ਉਂਗਲੀਆਂ ਦਬਾਉਣ ਲਈ ਮਜਬੂਰ ਹੋ ਜਾਂਦਾ ਹੈ ।