ਗੁਰਪ੍ਰੀਤ ਸਿੰਘ ਹਨ ਪੇਪਰ ਆਰਟਿਸਟ,ਪੇਪਰ ਨਾਲ ਬਣਾਇਆ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ

written by Shaminder | July 30, 2019 10:58am

ਪੰਜਾਬ 'ਚ ਹੁਨਰ ਦੀ ਕੋਈ ਕਮੀ ਨਹੀਂ ਹੈ ਅਤੇ ਇਹ ਹੁਨਰ ਹਰ ਨੌਜਵਾਨ 'ਚ ਵੇਖਣ ਨੂੰ ਮਿਲਦਾ ਹੈ ।ਪੀਟੀਸੀ ਪੰਜਾਬੀ ਦਾ ਸ਼ੋਅ ਪੰਜਾਬੀਸ ਦਿਸ ਵੀਕ 'ਚ ਵੀ ਅਜਿਹੀਆਂ ਨਾਮੀ ਹਸਤੀਆਂ ਨੂੰ ਮਿਲਵਾਇਆ ਜਾਂਦਾ ਹੈ ਜਿਨ੍ਹਾਂ ਨੇ ਕਿਸੇ ਨਾ ਕਿਸੇ ਖੇਤਰ 'ਚ ਕੋਈ ਨਾਂਅ ਕਮਾਇਆ ਹੁੰਦਾ ਹੈ ।  ਇੱਕ ਅਜਿਹੀ ਹੀ ਸ਼ਖ਼ਸੀਅਤ ਹਨ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਜਿਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਪੇਪਰ ਨਾਲ ਬਣਾਇਆ ਹੈ । ਉਹ ਪੇਪਰ ਨਾਲ ਅਜਿਹੀਆਂ ਕਲਾਕ੍ਰਿਤੀਆਂ ਬਣਾਉਂਦੇ ਨੇ ਕਿ ਵੇਖਣ ਵਾਲਾ ਦੰਦਾਂ ਥੱਲੇ ਉਂਗਲੀਆਂ ਦਬਾਉਣ ਲਈ ਮਜਬੂਰ ਹੋ ਜਾਂਦਾ ਹੈ ।

ਹੋਰ ਵੇਖੋ:ਸਤੀਸ਼ ਕੌਸ਼ਿਕ ਕਿਸ ਤਰ੍ਹਾਂ ਬਣੇ ਬਾਲੀਵੁੱਡ ਦੇ ਸਟਾਰ, ਜਾਣਨ ਲਈ ਦੇਖੋ ‘ਪੰਜਾਬੀਸ ਦਿਸ ਵੀਕ’

ਉਨ੍ਹਾਂ ਨੇ ਦੁਨੀਆ ਦੇ ਸੱਤ ਅਜੂਬਿਆਂ ਨੂੰ ਵੀ ਆਪਣੇ ਇਸ ਹੁਨਰ ਨਾਲ ਸ਼ਿੰਗਾਰਿਆ ਹੈ । ਗੱਲ ਜੇ ਹਰਿਮੰਦਰ ਸਾਹਿਬ ਦੇ ਮਾਡਲ ਦੀ ਕਰੀਏ ਤਾਂ ਇਸ ਨੂੰ ਵੀ ਉਨ੍ਹਾਂ ਨੇ ਆਪਣੇ ਇਸ ਹੁਨਰ ਨਾਲ ਏਨਾਂ ਖ਼ੂਬਸੂਰਤ ਬਣਾਇਆ ਹੈ ਕਿ ਇਸ ਨੁੰ ਵੇਖ ਕੇ ਤੁਹਾਨੂੰ ਇਸ ਗੱਲ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੋ ਜਾਵੇਗਾ ਕਿ ਸੱਚਮੁੱਚ ਇਹ ਪੇਪਰ ਨਾਲ ਬਣਾਇਆ ਗਿਆ ਹੈ ।

 

punjabis this week punjabis this week

ਹਰਿਮੰਦਰ ਸਾਹਿਬ ਦਾ ਇਹ ਮਾਡਲ ਉਸ ਸਮੇਂ ਦਾ ਬਣਾਇਆ ਗਿਆ ਹੈ  ਜਦੋਂ  ਇਸ  'ਤੇ  ਸੋਨੇ ਦੀ ਪਰਤ ਨਹੀਂ ਸੀ ਚੜੀ । ਯਾਨੀ ਕਿ ਗੁਰਪ੍ਰੀਤ ਸਿੰਘ ਨੇ 400 ਸਾਲ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਕਿਸ ਤਰ੍ਹਾਂ ਦਿਖਾਈ ਦਿੰਦਾ ਸੀ ਉਸ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ।ਪੀਟੀਸੀ ਪੰਜਾਬੀ 'ਤੇ ਇਸ ਸ਼ੋਅ ਦਾ ਪ੍ਰਸਾਰਣ ਹਰ ਐਤਵਾਰ ਨੂੰ ਕੀਤਾ ਜਾਂਦਾ ਹੈ ਅਤੇ ਹਰ ਹਫ਼ਤੇ ਅਜਿਹੀਆਂ ਹਸਤੀਆਂ ਨਾਲ ਮਿਲਾਇਆ ਜਾਂਦਾ ਹੈ । ਤੁਸੀਂ ਵੀ ਅਜਿਹੀਆਂ ਹਸਤੀਆਂ ਨੂੰ ਜਾਨਣਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ  ਪੰਜਾਬੀਸ ਦਿਸ ਵੀਕ ।

You may also like