ਰਮਨ ਗੋਇਲ ਦਾ ‘ਰਿੰਗ’ ਗੀਤ ਛਾਇਆ ਟਰੈਂਡਿੰਗ ‘ਚ, ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ ਮਾਹਿਰਾ ਸ਼ਰਮਾ ਤੇ ਪਾਰਸ ਛਾਬੜਾ ਦੀ ਰੋਮਾਂਟਿਕ ਕਮਿਸਟਰੀ, ਦੇਖੋ ਵੀਡੀਓ

By  Lajwinder kaur August 11th 2020 10:48 AM -- Updated: August 11th 2020 11:12 AM

ਪੰਜਾਬੀ ਗਾਇਕ ਰਮਨ ਗੋਇਲ ਦਾ ਨਵਾਂ ਸਿੰਗਲ ਟਰੈਕ ਰਿੰਗ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ । ਇਸ ਗੀਤ ‘ਚ ਮਾਹਿਰਾ ਸ਼ਰਮਾ ਤੇ ਪਾਰਸ ਛਾਬੜਾ ਦੀ ਰੋਮਾਂਟਿਕ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ ।

ਇਸ ਗੀਤ ਦੇ ਬੋਲ ਐਮੀ ਮਾਣਕ ਨੇ ਲਿਖੇ ਨੇ ਤੇ ਮਿਊਜ਼ਿਕ Aakash  & Meme Machine ਨੇ ਦਿੱਤਾ ਹੈ । ਗੀਤ ਨੂੰ ਵਾਰਲਡ ਵਾਈਡ ਰਿਕਾਰਡਜ਼ ਪੰਜਾਬੀ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਨੂੰ ਗੀਤ ਖੂਬ ਪਸੰਦ ਆ ਰਿਹਾ ਹੈ । ਜਿਸ ਕਰਕੇ ਗੀਤ ਯੂਟਿਊਬ ਉੱਤੇ ਟਰੈਂਡਿੰਗ ‘ਚ ਚੱਲ ਰਿਹਾ ਹੈ ।

ਮਾਹਿਰਾ ਸ਼ਰਮਾ ਤੇ ਪਾਰਸ ਛਾਬੜਾ ਇਸ ਤੋਂ ਪਹਿਲਾਂ ਵੀ ‘ਹੈਸ਼ਟੈਗ ਲਵ ਸੋਹਣੀਏ’ ਗੀਤ ‘ਚ ਅਦਾਕਾਰੀ ਕਰਦੇ ਹੋਏ ਦਿਖਾਈ ਦਿੱਤੇ ਸਨ । ਇਸ ਤੋਂ ਇਲਾਵਾ ਦੋਵੇਂ ਬਾਲੀਵੁੱਡ ਦੀ ਨਾਮੀ ਗਾਇਕਾ ਸੋਨੂੰ ਕੱਕੜ ਤੇ ਨਿਖਿਲ ਡਿਸੂਜ਼ਾ ਦੇ ਗੀਤ ‘ਬਾਰਿਸ਼’ ‘ਚ ਦਿਖਾਈ ਦਿੱਤੇ ਸਨ । ਮਾਹਿਰਾ ਸ਼ਰਮਾ ਕਈ ਨਾਮੀ ਗਾਇਕ ਜਿਵੇਂ ਪ੍ਰਭ ਗਿੱਲ, ਅੰਮ੍ਰਿਤ ਮਾਨ, ਕਾਰਜ ਰੰਧਾਵਾ, ਰੋਹਨਪ੍ਰੀਤ ਸਿੰਘ, ਜੱਸ ਮਾਣਕ, ਇੰਦਰ ਚਾਹਲ ਸਣੇ ਕਈ ਗਾਇਕਾਂ ਦੇ ਗੀਤਾਂ ‘ਚ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੇ ਨੇ ।

Related Post