ਪਰਦੀਪ ਸਰਾਂ ਆਪਣੀ ਆਵਾਜ਼ ‘ਚ ਲੈ ਕੇ ਆ ਰਹੇ ਨੇ ਉਸਤਾਦ ਮਾਣਕ ਸਾਬ ਦਾ ਇਹ ਮਸ਼ੂਹਰ ਗੀਤ, ਪੋਸਟਰ ਕੀਤਾ ਸਾਂਝਾ
ਪੰਜਾਬੀ ਗਾਇਕ ਪਰਦੀਪ ਸਰਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਨਵੇਂ ਗੀਤ ਦਾ ਪੋਸਟਰ ਸਾਂਝਾ ਕੀਤਾ ਹੈ। ਉਨ੍ਹਾਂ ਨੇ ਜਿਹੜਾ ਪੋਸਟਰ ਸ਼ੇਅਰ ਕੀਤਾ ਹੈ ਉਸ ਉੱਤੇ ਕੁਲਦੀਪ ਮਾਣਕ ਸਾਬ ਦੀ ਫੋਟੋ ਵੀ ਹੈ।
View this post on Instagram
ਹੋਰ ਵੇਖੋ:ਸ਼ਹਿਨਾਜ਼ ਗਿੱਲ ਦੇ ਪਾਪਾ ਨੇ ਦੱਸੀ ਸੱਚਾਈ, ਇਸ ਕੰਮ ਤੋਂ ਰੋਕਣ ਦੇ ਲਈ ਦਿੱਤੀ ਸੀ ਸ਼ਹਿਨਾਜ਼ ਨੂੰ ਕਸਮ, ਦੇਖੋ ਵੀਡੀਓ
ਜੀ ਹਾਂ ਉਹ ਉਸਤਾਦ ਕੁਲਦੀਪ ਮਾਣਕ ਸਾਬ ਦਾ ਮਸ਼ਹੂਰ ਗੀਤ ‘ਗੋਲੀ ਮਾਰੋ’ ਨੂੰ ਆਪਣੀ ਆਵਾਜ਼ ‘ਚ ਲੈ ਕੇ ਆ ਰਹੇ ਹਨ। ਇਸ ਨਵੇਂ ਗੀਤ ਨੂੰ ਮਿਊਜ਼ਿਕ ਦਿੱਤਾ ਹੈ KAYMCEE ਨੇ। ਦੱਸ ਦਈਏ ਓਰੀਜ਼ਨਲ ਟਰੈਕ ਨੂੰ ਕੁਲਦੀਪ ਮਾਣਕ ਨੇ ਗਾਇਆ ਸੀ ਤੇ ਮਿਊਜ਼ਿਕ ਦਿੱਤਾ ਸੀ ਸੰਗੀਤ ਸਮਰਾਟ ਚਰਨਜੀਤ ਅਹੂਜਾ ਨੇ। ਇਹ ਗੀਤ ਅੱਜ ਵੀ ਲੋਕਾਂ ਦੀ ਜ਼ਹਿਨ ‘ਚ ਤਾਜ਼ਾ ਹੈ।
View this post on Instagram
ਇਹ ਗੀਤ ਬਹੁਤ ਜਲਦ ਦਰਸ਼ਕਾਂ ਦੇ ਸਨਮੁਖ ਹੋ ਜਾਵੇਗਾ। ਜੇ ਗੱਲ ਕਰੀਏ ਪਰਦੀਪ ਸਰਾਂ ਦੇ ਕੰਮ ਦੀ ਤਾਂ ਉਨ੍ਹਾਂ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਆਪਣੀ ਆਵਾਜ਼ ਦਾ ਜਾਦੂ ਬਿਖੇਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਹੈਂਡਕੱਫਸ, ਚੰਨਾ, ਗੋਲਡ ਡਿੱਗਰ, ਦਾਦੇ ਦੀ ਦੁਨਾਲੀ, ਮੇਰਾ ਗੁੱਸਾ ਵਰਗੇ ਸ਼ਾਨਦਾਰ ਗੀਤ ਦੇ ਚੁੱਕੇ ਹਨ।