ਨਵਰਾਜ ਹੰਸ ਦਾ ‘ਰੱਬਾ’ ਗੀਤ ਪਰੀਣੀਤੀ ਚੋਪੜਾ ਦੇ ਦਿਲ ਦੇ ਹੈ ਕਰੀਬ, ਦੇਖੋ ਵੀਡੀਓ

By  Lajwinder kaur June 4th 2019 01:11 PM

ਨਵਰਾਜ ਹੰਸ ਦਾ ‘ਰੱਬਾ’ ਗੀਤ ਪਰੀਣੀਤੀ ਚੋਪੜਾ ਦੇ ਦਿਲ ਦੇ ਹੈ ਕਰੀਬ,ਦੇਖੋ ਵੀਡੀਓ: ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਪਰੀਣੀਤੀ ਚੋਪੜਾ ਜਿਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਸਭ ਨੂੰ ਆਪਣਾ ਮੁਰੀਦ ਬਣਾਇਆ ਹੋਇਆ ਹੈ। ਹਾਲ ਹੀ ‘ਚ ਪਰੀਣੀਤੀ ਚੋਪੜਾ ਦੀ ਫ਼ਿਲਮ ਕੇਸਰੀ ਆਈ ਸੀ ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਹੈ। ਹਾਲ ਹੀ ‘ਚ ਪਰੀਣੀਤੀ ਚੋਪੜਾ ਤੇ ਨਵਰਾਜ ਹੰਸ ਕਿਸੇ ਪ੍ਰੋਗਰਾਮ ‘ਚ ਮਿਲੇ ਸਨ ਤੇ ਪਰੀਣੀਤੀ ਚੋਪੜਾ ਨੇ ਦੱਸਿਆ ਕਿ ਨਵਰਾਜ ਹੰਸ ਵੱਲੋਂ ਗਾਏ ਗੀਤ ਰੱਬਾ ਉਨ੍ਹਾਂ ਦਾ ਮਨਪਸੰਦੀਦਾ ਗੀਤਾਂ ‘ਚੋਂ ਇੱਕ ਹੈ। ਇਹ ਗੀਤ ਉਨ੍ਹਾਂ ਦੀ ਫੇਵਰਿਟ ਟੈਨ ਗੀਤਾਂ ‘ਚੋਂ ਇੱਕ ਹੈ। ਜਦੋਂ ਉਹ ਉਦਾਸ ਹੁੰਦੇ ਹਨ ਜਾਂ ਉਨ੍ਹਾਂ ਨੂੰ ਰੋਂਣਾ ਆਉਂਦਾ ਹੈ ਤਾਂ ਉਹ ਰੱਬਾ ਗੀਤ ਨੂੰ ਸੁਣਦੇ ਨੇ। ਪਰੀਣੀਤੀ ਨੇ ਕਿਹਾ ਕਿ ਨਵਰਾਜ ਹੰਸ ਨੂੰ ਮਿਲ ਕੇ ਬਹੁਤ ਵਧੀਆ ਲੱਗਿਆ। ਰੱਬ ਗੀਤ ਲਈ ਪਰੀਣੀਤੀ ਨੇ ਨਵਰਾਜ ਹੰਸ ਦੀ ਖੂਬ ਤਾਰੀਫ਼ ਵੀ ਕੀਤੀ।

View this post on Instagram

 

Big thanks @parineetichopra ji for your kind words ? You are such a sweetheart buddy ? love and respect ?

A post shared by Navraj Hans (@navraj_hans) on Jun 2, 2019 at 1:16am PDT

ਹੋਰ ਵੇਖੋ:ਜੰਗਲੀ ਮੂਵੀ ਦਾ ਗੀਤ ‘ਗਰਜੇ ਗਜਰਾਜ ਹਮਾਰੇ’ ‘ਚ ਲੱਗਿਆ ਨਵਰਾਜ ਹੰਸ ਦੀ ਆਵਾਜ਼ ਦਾ ਤੜਕਾ, ਵੇਖੋ ਵੀਡੀਓ

ਜੇ ਗੱਲ ਕਰੀਏ ਨਵਰਾਜ ਹੰਸ ਦੇ ਕੰਮ ਦੀ ਤਾਂ ਹਾਲ ਹੀ ‘ਚ ਅਜੈ ਦੇਵਗਨ ਦੀ ਫ਼ਿਲਮ ‘ਦੇ ਦੇ ਪਿਆਰ ਦੇ’ ਚ ਨਵਰਾਜ ਹੰਸ ਦਾ ਗਾਣਾ ‘ਵੱਡੀ ਸ਼ਰਾਬਣ’ ਸੁਣਨ ਨੂੰ ਮਿਲਿਆ ਸੀ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਹੋਰ ਬਾਲੀਵੁੱਡ ਫ਼ਿਲਮ ‘ਚ ਆਪਣੀ ਆਵਾਜ਼ ਦਾ ਜਾਦੂ ਬਿਖੇਰ ਚੁੱਕੇ ਹਨ। ਉਹ ਆਪਣੇ ਹੋਰ ਆਉਣ ਵਾਲੇ ਬਾਲੀਵੁੱਡ ਪ੍ਰੋਜੈਕਟਸ ਉੱਤੇ ਕੰਮ ਰਹੇ ਹਨ।

Related Post