ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ ਪਰੀਨਿਤੀ ਚੋਪੜਾ ਦੇ ਬਚਪਨ ਦੀ ਇਹ ਤਸਵੀਰ, ਭਰਾਵਾਂ ਦੇ ਲਈ ਪਾਈ ਇਹ ਖ਼ਾਸ ਪੋਸਟ

By  Lajwinder kaur August 3rd 2020 05:09 PM

ਸੋਸ਼ਲ ਮੀਡੀਆ ਉੱਤੇ ਕੁਝ ਵੀ ਨਵਾਂ ਆਉਂਦਾ ਹੈ ਤਾਂ ਕੁਝ ਹੀ ਸਮੇਂ ‘ਚ ਵਾਇਰਲ ਹੋ ਜਾਂਦਾ ਹੈ । ਬਾਲੀਵੁੱਡ ਦੀ ਚੁਲਬੁਲੀ ਜਿਹੀ ਅਦਾਕਾਰਾ ਪਰੀਨਿਤੀ ਚੋਪੜਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਇੰਟਰਨੈੱਟ ‘ਤੇ ਉਨ੍ਹਾਂ ਦੀ ਇੱਕ ਤਸਵੀਰ ਖੂਬ ਵਾਇਰਲ ਹੋ ਰਹੀ ਹੈ ।

 ਹੋਰ ਵੇਖੋ : ਸਰਗੁਨ ਮਹਿਤਾ ਨੇ ਆਪਣੇ ਇਸ ਖ਼ਾਸ ਦੋਸਤ ਦੇ ਨਾਲ ਵੀਡੀਓ ਕੀਤਾ ਸਾਂਝਾ, ਦੋਸਤ ਬਾਰੇ ਲਿਖਿਆ ਇਹ ਸੁਨੇਹਾ

ਪਰੀਨਿਤੀ ਚੋਪੜਾ ਨੇ ਰੱਖੜੀ ਦੇ ਤਿਉਹਾਰ ਦੇ ਖ਼ਾਸ ਦਿਨ ਨੂੰ ਮਨਾਉਂਦੇ ਹੋਏ ਆਪਣੀ ਬਚਪਨ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ । ਇਸ ਤਸਵੀਰ ‘ਚ ਉਹ ਆਪਣੇ ਭਰਾਵਾਂ ਦੇ ਨਾਲ ਨਜ਼ਰ ਆ ਰਹੇ ਨੇ । ਦਰਸ਼ਕਾਂ ਨੂੰ ਇਹ ਤਸਵੀਰ ਖੂਬ ਪਸੰਦ ਆ ਰਹੀ ਹੈ । ਅਜੇ ਤੱਕ ਚਾਰ ਲੱਖ ਤੋਂ ਵੱਧ ਲਾਈਕਸ ਇਸ ਪੋਸਟ ‘ਤੇ ਆ ਚੁੱਕੇ ਨੇ ।

ਪਰੀਨਿਤੀ ਚੋਪੜਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਸਾਲ ਉਹ ਕੇਸਰੀ ਤੇ ਜਬਰੀਆ ਜੋੜੀ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸੀ । ਇਸ ਤੋਂ ਬਾਅਦ ਉਨ੍ਹਾਂ ਨੇ ਕਈ ਹਿੰਦੀ ਫ਼ਿਲਮਾਂ ‘ਚ ਕੰਮ ਕੀਤਾ ਜਿਵੇਂ ਇਸ਼ਕਜ਼ਾਦੇ, ਗੋਲਮਾਲ ਅਗੇਨ, ਦਾਵਤ-ਏ-ਇਸ਼ਕ, ਮੇਰੀ ਪਿਆਰੀ ਬਿੰਦੂ, ਨਮਸਤੇ ਇੰਗਲੈਂਡ ਤੇ ਕੇਸਰੀ ਵਰਗੀ ਫ਼ਿਲਮਾਂ ‘ਚ ਆਪਣੀ ਦਮਦਾਰ ਅਦਾਕਾਰੀ ਦਾ ਪ੍ਰਦਰਸ਼ਨ ਕਰ ਚੁੱਕੇ ਹਨ ।

Related Post