ਗਾਇਕ ਪਰਮੀਸ਼ ਵਰਮਾ ਨੇ ਪਿਆਰੀ ਜਿਹੀ ਪੋਸਟ ਪਾ ਕੇ ਛੋਟੇ ਭਰਾ ਸੁੱਖਨ ਨੂੰ ਦਿੱਤੀ ਜਨਮਦਿਨ ਦੀ ਵਧਾਈ, ਪ੍ਰਸ਼ੰਸਕ ਵੀ ਕਮੈਂਟ ਕਰਕੇ ਦੇ ਰਹੇ ਨੇ ਮੁਬਾਰਕਾਂ

By  Lajwinder kaur March 25th 2021 01:20 PM -- Updated: March 26th 2021 06:01 PM

ਪੰਜਾਬੀ ਕਲਾਕਾਰ ਪਰਮੀਸ਼ ਵਰਮਾ ਜਿਹਨਾਂ ਨੇ ਆਪਣੀ ਮਿਹਨਤ ਤੇ ਲਗਨ ਸਦਕਾ ਪੰਜਾਬੀ ਇੰਡਸਟਰੀ ‘ਚ ਇੱਕ ਵੱਖਰਾ ਮੁਕਾਮ ਹਾਸਿਲ ਕੀਤਾ ਹੈ। ਪੰਜਾਬੀ ਮਿਊਜ਼ਿਕ ਜਗਤ ਦਾ ਟੌਹਰ ਨਾਲ ਛੜਾ ਗਾਇਕ ਪਰਮੀਸ਼ ਵਰਮਾ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਅੱਜ ਉਨ੍ਹਾਂ ਦੇ ਨਿੱਕੇ ਭਰਾ ਯਾਨੀ ਕਿ ਸੁੱਖਨ ਵਰਮਾ ਦਾ ਬਰਥਡੇਅ ਹੈ।

happy birthday sukhan verma image source- instagram

ਹੋਰ ਪੜ੍ਹੋ : ਕ੍ਰਿਕੇਟਰ ਸੁਰੇਸ਼ ਰੈਨਾ ਦੇ ਬੇਟੇ ਰੀਓ ਦੇ ਜਨਮਦਿਨ ‘ਤੇ ਪੰਜਾਬੀ ਗਾਇਕ ਗੁਰੂ ਰੰਧਾਵਾ ਤੇ ਮਿਲਿੰਦ ਗਾਬਾ ਨੇ ਆਪਣੇ ਗੀਤਾਂ ਦੇ ਨਾਲ ਲਾਈਆਂ ਖੂਬ ਰੌਣਕਾਂ, ਦੇਖੋ ਵੀਡੀਓ

 

inside image of parmish verma with family image source- instagram

ਉਨ੍ਹਾਂ ਨੇ ਪਿਆਰੀ ਜਿਹੀ ਪੋਸਟ ਪਾ ਕੇ ਲਿਖਿਆ ਹੈ – ਹੈਪੀ ਬਰਥਡੇਅ ਸੁੱਖਨ ਵਰਮਾ...ਮੈਂ ਤੈਨੂੰ ਪਿਆਰ ਕਰਦਾ ਹਾਂ ਬੇਟਾ...ਇਸ ਸੱਚੇ ਪਿਆਰ ਨੂੰ ਮੈਂ ਸ਼ਬਦਾਂ ਰਾਹੀਂ ਬਿਆਨ ਨਹੀਂ ਕਰ ਸਕਦਾ ਹਾਂ’ ਨਾਲ ਹੀ ਉਨ੍ਹਾਂ ਨੇ ਸੁੱਖਨ ਦੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਨੇ। ਪ੍ਰਸ਼ੰਸਕ ਵੀ ਕਮੈਂਟ ਕਰਕੇ ਸੁੱਖਨ ਵਰਮਾ ਨੂੰ ਬਰਥਡੇਅ ਵਿਸ਼ ਕਰ ਰਹੇ ਨੇ।

inside image of parmish verma with his tattoo image source- instagram

ਦੱਸ ਦਈਏ ਪਰਮੀਸ਼ ਵਰਮਾ ਵੀ ਆਪਣੇ ਭਰਾ ਨੂੰ ਬਹੁਤ ਪਿਆਰ ਕਰਦੇ ਨੇ । ਉਨ੍ਹਾਂ ਨੇ ਸੁੱਖਨ ਦੇ ਨਾਂਅ ਦਾ ਟੈਟੂ ਆਪਣੀ ਖੱਬੀ ਬਾਂਹ ‘ਤੇ ਗੁੰਦਵਾਇਆ ਹੋਇਆ ਹੈ । ਜੇ ਗੱਲ ਕਰੀਏ ਸੁੱਖਨ ਵਰਮਾ ਦੀ ਤਾਂ ਉਹ ਬਤੌਰ ਡਾਇਰੈਕਟਰ ਕੰਮ ਕਰ ਰਹੇ ਨੇ ਇਸ ਤੋਂ ਇਲਾਵਾ ਉਹ ਪਰਮੀਸ਼ ਵਰਮਾ ਫ਼ਿਲਮਜ਼ ਨੂੰ ਵੀ ਸੰਭਾਲਦੇ ਨੇ । ਉਹ ਅਕਸਰ ਹੀ ਪਰਮੀਸ਼ ਵਰਮਾ ਦੀ ਮਿਊਜ਼ਿਕ ਵੀਡੀਓ ‘ਚ ਨਜ਼ਰ ਆਉਂਦੇ ਰਹਿੰਦੇ ਨੇ।

sukhan verma and parmish verma

 

View this post on Instagram

 

A post shared by ??????? ????? (@parmishverma)

Related Post