ਪਰਮੀਸ਼ ਵਰਮਾ ਨੇ ਵਿਆਹ 'ਚ ਪਹੁੰਚ ਕੇ ਦਿੱਤਾ ਸਰਪ੍ਰਾਈਜ਼, ਭਾਵੁਕ ਹੋਇਆ ਦੋਸਤ, ਦੇਖੋ ਵੀਡੀਓ
ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਅਕਸਰ ਹੀ ਆਪਣੇ ਫੈਨਜ਼ ਦੇ ਨਾਲ ਜ਼ਿੰਦਗੀ ਦੇ ਬਿਹਤਰੀਨ ਪਲਾਂ ਨੂੰ ਸ਼ੇਅਰ ਕਰਦੇ ਰਹਿੰਦੇ ਹਨ। ਇਹ ਗੱਲ ਦਾ ਜੱਗ ਜਾਹਿਰ ਹੈ ਕਿ ਪਰਮੀਸ਼ ਵਰਮਾ ਦੇ ਜ਼ਿੰਦਗੀ ‘ਚ ਪਰਿਵਾਰ ਤੇ ਦੋਸਤ ਬਹੁਤ ਮਾਇਨੇ ਰੱਖਦੇ ਨੇ। ਜੋ ਕਿ ਅਕਸਰ ਉਨ੍ਹਾਂ ਦੇ ਗੀਤਾਂ ‘ਚ ਤੇ ਉਨ੍ਹਾਂ ਦੀ ਇੰਸਟਾਗ੍ਰਾਮ ਸਟੋਰੀਜ਼ ਦੇਖਣ ਨੂੰ ਮਿਲਦੇ ਹਨ। ਇਸ ਵਾਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੈ।
View this post on Instagram
ਹੋਰ ਵੇਖੋ:ਨੌਜਵਾਨਾਂ ਦੇ ਦਿਲਾਂ ਨੂੰ ਜਿੱਤ ਰਿਹਾ ਹੈ ਐਮੀ ਵਿਰਕ ਦਾ ਨਵਾਂ ਗੀਤ ‘ਮਿੱਤਰਾ’, ਗਾਣਾ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

ਇਹ ਵੀਡੀਓ ਉਨ੍ਹਾਂ ਦੇ ਮਿੱਤਰ ਜਿੰਮੀ ਕੋਟਕਪੁਰਾ ਦੀ ਹੈ। ਪਰਮੀਸ਼ ਵਰਮਾ ਨੇ ਕੈਪਸ਼ਨ ‘ਚ ਲਿਖਿਆ ਹੈ, ‘ਜਿੰਮੀ ਕੋਟਕਪੂਰਾ.. ਨੂੰ ਕੱਲ੍ਹ ਜਦੋਂ ਸਰਪ੍ਰਾਈਜ਼ ਕੀਤਾ..ਲਵ ਯੂ ਵੀਰੇ
ਭਰਾ ਨੂੰ ਵਿਆਹ ਦੀਆਂ ਮੁਬਾਰਕਾਂ...ਆ ਲੈ ਚੱਕ ਮੈਂ ਆ ਗਿਆ..ਵਾਹਿਗੁਰੂ ਸਾਡੇ ਭਰਾ ਦੇ ਭਾਬੀ ਨੂੰ ਸਾਰੀ ਉਮਰ ਖੁਸ਼ ਰੱਖੇ...ਬਹੁਤ ਬਹੁਤ ਮੁਬਾਰਕਾਂ’
ਵੀਡੀਓ ‘ਚ ਦੇਖ ਸਕਦੇ ਹੋ ਪਰਮੀਸ਼ ਵਰਮਾ ਨੂੰ ਦੇਖ ਕੇ ਜਿੰਮੀ ਭਾਵੁਕ ਹੋ ਗਿਆ। ਜਿੰਮੀ ਕੋਟਕਪੁਰਾ ਨਾਮੀ ਗੀਤਕਾਰ ਤੇ ਗਾਇਕ ਵੀ ਨੇ। ਇਸ ਵੀਡੀਓ ‘ਚ ਪਰਮੀਸ਼ ਵਰਮਾ ਦੇ ਨਾਲ ਗੋਲਡੀ ਵੀ ਨਜ਼ਰ ਆ ਰਹੇ ਨੇ। ਦਰਸ਼ਕਾਂ ਵੱਲੋਂ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਹੁਣ ਤੱਕ ਇਸ ਵੀਡੀਓ ਨੂੰ ਪੰਜ ਲੱਖ ਤੋਂ ਵੱਧ ਲੋਕ ਇਸ ਨੂੰ ਦੇਖ ਚੁੱਕੇ ਹਨ। ਜੇ ਗੱਲ ਕਰੀਏ ਪਰਮੀਸ਼ ਵਰਮਾ ਦੇ ਕੰਮ ਦੀ ਤਾਂ ਉਹ ਸੋਨਮ ਬਾਜਵਾ ਦੇ ਨਾਲ ਜਿੰਦੇ ਮੇਰੀਏ ਫ਼ਿਲਮ ‘ਚ ਨਜ਼ਰ ਆਉਣਗੇ।