ਪਰਮੀਸ਼ ਵਰਮਾ ਨੇ ਫੈਨਜ਼ ਨੂੰ ਦਿੱਤਾ ਸਰਪ੍ਰਾਈਜ਼, ਜਨਮ ਦਿਨ ‘ਤੇ ਨਵੇਂ ਗੀਤ ‘ਮੁੰਡੇ ਪਿੰਡ ਦੇ’ ਨਾਲ ਹੋਏ ਦਰਸ਼ਕਾਂ ਦੇ ਰੁਬਰੂ, ਦੇਖੋ ਵੀਡੀਓ

By  Lajwinder kaur July 3rd 2020 11:22 AM

ਪੰਜਾਬੀ ਗਾਇਕ ਪਰਮੀਸ਼ ਵਰਮਾ ਜੋ ਕਿ ਅੱਜ ਆਪਣਾ ਜਨਮ ਦਿਨ ਮਨਾ ਰਹੇ ਨੇ । ਪਰ ਉਨ੍ਹਾਂ ਨੇ ਬਰਥਡੇਅ ਵਾਲੇ ਦਿਨ ਆਪਣੇ ਪ੍ਰਸ਼ੰਸ਼ਕਾਂ ਨੂੰ ਤੋਹਫ਼ਾ ਦਿੱਤਾ ਹੈ । ਉਹ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ । ‘ਮੁੰਡੇ ਪਿੰਡੇ ਦੇ’ (Munde Pind De) ਦੇ ਟਾਈਟਲ ਹੇਠ ਰਿਲੀਜ਼ ਹੋਏ ਗੀਤ ਨੂੰ ਯੂਟਿਊਬ ਉੱਤੇ ਚੰਗਾ ਹੁੰਗਾਰਾ ਮਿਲ ਰਿਹਾ ਹੈ ।

ਇਸ ਗੀਤ ਦੇ ਬੋਲ ਲਾਡੀ ਚਾਹਲ ਨੇ ਲਿਖੇ ਨੇ । ਗਾਣੇ ਦਾ  ਮਿਊਜ਼ਿਕ ਤੇ ਵੀਡੀਓ Agam Mann & Azeem Mann ਨੇ ਮਿਲਕੇ ਤਿਆਰ ਕੀਤਾ ਹੈ । ਗਾਣੇ ਦਾ ਵੀਡੀਓ ਸ਼ਾਨਦਾਰ ਜਿਸ ‘ਚ ਪਰਮੀਸ਼ ਵਰਮਾ ਆਪਣੇ ਕਈ ਸਾਥੀਆਂ ਦੇ ਨਾਲ ਨਜ਼ਰ ਆ ਰਹੇ ਨੇ । ਗੀਤ ਨੂੰ ਪੰਜਾਬ ਦੇ ਪਿੰਡਾਂ ‘ਚ ਹੀ ਸ਼ੂਟ ਕੀਤਾ ਗਿਆ ਹੈ । Gringo Entertainments ਦੇ ਯੂਟਿਊ ਚੈਨਲ ਉੱਤੇ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ ।

ਜੇ ਗੱਲ ਕਰੀਏ ਪਰਮੀਸ਼ ਵਰਮਾ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਦੀ ਪਿਛਲੇ ਸਾਲ ਆਈਆਂ ਫ਼ਿਲਮਾਂ ਸਿੰਘਮ ਤੇ ਦਿਲ ਦੀਆਂ ਗੱਲਾਂ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020 ਦੇ ਲਈ ਨੌਮੀਨੇਟ ਨੇ । ਮਨੋਰੰਜਨ ਜਗਤ ਦਾ ਪਹਿਲਾ ਆਨਲਾਈਨ ਅਵਾਰਡ ਅੱਜ ਸ਼ਾਮੀ 8:30 ਹੋਣ ਜਾ ਰਿਹਾ ਹੈ । ਸੋ ਦੇਖਣਾ ਨਾ ਭੁੱਲਣਾ ਪੀਟੀਸੀ ਪੰਜਾਬੀ ਚੈਨਲ ਤੇ ਪੀਟੀਸੀ ਫੇਸਬੁੱਕ ਪੇਜ਼ ਉੱਤੇ ।

 

Related Post