ਪਰਮੀਸ਼ ਵਰਮਾ ਕੁਝ ਇਸ ਤਰ੍ਹਾਂ ਫੈਨਜ਼ ਨੂੰ ਦੇ ਰਹੇ ਨੇ ਬੈਕ-ਟੂ-ਬੈਕ ਸਰਪ੍ਰਾਈਜ਼

By  Lajwinder kaur June 21st 2020 05:04 PM -- Updated: June 21st 2020 05:09 PM

ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਟੌਹਰ ਨਾਲ ਛੜਾ ਤੇ ਮਲਟੀ ਟੈਲੇਂਟਡ ਗਾਇਕ ਆਪਣੇ ਫੈਨਜ਼ ਨੂੰ ਇੱਕ ਤੋਂ ਬਆਦ ਇੱਕ ਸਰਪ੍ਰਾਈਜ਼ ਦੇ ਰਹੇ ਨੇ । ਜੀ ਹਾਂ ਪਹਿਲਾਂ ਤਾਂ ਉਹ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਦੀ ਬੈਸਟ ਐਕਟਰ ਕੈਟਾਗਿਰੀ ਲਈ ਨੌਮੀਨੇਟ ਹੋਏ ਨੇ । ਜੀ ਹਾਂ ਪਿਛਲੇ ਸਾਲ ਆਈ ਫ਼ਿਲਮ ‘ਦਿਲ ਦੀਆਂ ਗੱਲਾਂ’ ਜਿਸ ‘ਚ ਪਰਮੀਸ਼ ਵਰਮਾ ਤੇ ਵਾਮਿਕਾ ਗੱਬੀ ਇਕੱਠੇ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਏ ਸੀ । ਦਰਸ਼ਕਾਂ ਨੂੰ ਇਹ ਰੋਮਾਂਟਿਕ ਫ਼ਿਲਮ ਖੂਬ ਪਸੰਦ ਆਈ ਸੀ । ਜਿਸ ਕਰਕੇ ‘ਦਿਲ ਦੀਆਂ ਗੱਲਾਂ’ ਫ਼ਿਲਮ ਲਈ ਪਰਮੀਸ਼ ਵਰਮਾ ਬੈਸਟ ਐਕਟਰ ਦੀ ਕੈਟਾਗਿਰੀ ਲਈ ਤੇ ਵਾਮਿਕਾ ਗੱਬੀ ਬੈਸਟ ਐਕਟਰੈੱਸ ਦੇ ਲਈ ਨੌਮੀਨੇਟ ਹੋਏ ਨੇ ।

Vote for your favourite : https://www.ptcpunjabi.co.in/voting/

ਇਸ ਤੋਂ ਇਲਾਵਾ ਪਰਮੀਸ਼ ਵਰਮਾ ਦੀਆਂ ਦੋ ਫ਼ਿਲਮ ਸਿੰਘਮ ਤੇ ‘ਦਿਲ ਦੀਆਂ ਗੱਲਾਂ’ ਵੱਖ-ਵੱਖ ਕੈਟਾਗਿਰੀ ਲਈ ਨੌਮੀਨੇਟ ਹੋਇਆਂ ਨੇ । ਇਸ ਦਿੱਤੇ ਹੋਏ ਲਿੰਕ ਉੱਤੇ ਕਲਿੱਕ ਕਰਕੇ ਤੁਸੀਂ ਵੋਟ ਕਰ ਸਕਦੇ ਹੋ : https://www.ptcpunjabi.co.in/voting/

sigham

ਦੂਜਾ ਸਰਪ੍ਰਾਈਜ਼ ਇਹ ਹੈ ਕਿ ਉਹ ਬਹੁਤ ਜਲਦ ਆਪਣਾ ਨਵਾਂ ਗੀਤ ‘ਮੁੰਡੇ ਪਿੰਡ ਦੇ’ ਲੈ ਕੇ ਆ ਰਹੇ ਨੇ । ਜਿਸਦਾ ਪੋਸਟਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤਾ ਹੈ । ਪੋਸਟਰ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ।

 

View this post on Instagram

 

Next Song #MundePindDe Releasing On 3rd July. Stay Tuned. Do Subscribe @gringoentertainments Youtube Channel ? Lyrics @laddi_chahal Music/Video @agam.mann @azeemmann Poster @thetownmedia

A post shared by ??????? ????? (@parmishverma) on Jun 21, 2020 at 1:26am PDT

 

Related Post