ਪਰਮੀਸ਼ ਵਰਮਾ ਨੇ ਆਪਣੀ ਰਿਸ਼ੈਪਸ਼ਨ ਦਾ ਪਿਆਰਾ ਜਿਹਾ ਵੀਡੀਓ ਕੀਤਾ ਸ਼ੇਅਰ, ਪਤਨੀ ਨਾਲ ਡਾਂਸ ਕਰਦੇ ਆਏ ਨਜ਼ਰ, ਦੇਖੋ ਵੀਡੀਓ

By  Lajwinder kaur December 29th 2021 05:03 PM

ਪੰਜਾਬੀ ਗਾਇਕ ਪਰਮੀਸ਼ ਵਰਮਾ Parmish Verma ਜਿਨ੍ਹਾਂ ਦੀ ਬੀਤੀ ਦਿਨੀਂ ਪਟਿਆਲਾ ਵਿਖੇ ਵੈਡਿੰਗ ਰਿਸ਼ੈਪਸ਼ਨ ਹੋਈ ਸੀ। ਜਿਸ ਦੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੋ ਰਹੀਆਂ ਹਨ। ਪਰਮੀਸ਼ ਵਰਮਾ ਪਹਿਲਾਂ ਆਪਣੇ ਵਿਆਹ ਕਰਕੇ ਖੂਬ ਸੁਰਖੀਆਂ ‘ਚ ਰਿਹਾ ਸੀ ਅਤੇ ਹੁਣ ਆਪਣੀ ਵੈਡਿੰਗ ਰਿਸ਼ੈਪਸ਼ਨ ਕਰਕੇ ਖੂਬ ਚਰਚਾ ‘ਚ ਬਣੇ ਹੋਏ ਨੇ। ਇਸ ਪ੍ਰੋਗਰਾਮ ‘ਚ ਵੱਡੀ ਗਿਣਤੀ ‘ਚ ਪੰਜਾਬੀ ਮਿਊਜ਼ਿਕ ਤੇ ਫ਼ਿਲਮੀ ਜਗਤ ਦੇ ਕਲਾਕਾਰ ਪਹੁੰਚੇ ਸਨ।

ਹੋਰ ਪੜ੍ਹੋ : ਨਵੇਂ ਸਾਲ ਦੇ ਜਸ਼ਨ ਲਈ ਕਿਆਰਾ ਅਡਵਾਨੀ ਤੇ ਸਿਧਾਰਥ ਮਲਹੋਤਰਾ ਮਾਲਦੀਵ ਲਈ ਹੋਏ ਰਵਾਨਾ, ਦੇਵੋਂ ਇਕੱਠੇ ਨਜ਼ਰ ਆਏ ਏਅਰਪੋਰਟ ‘ਤੇ

parmish verma wedding reception video viral

ਖੁਦ ਪਰਮੀਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਵੈਡਿੰਗ ਰਿਸ਼ੈਪਸ਼ਨ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ‘ਚ ਉਹ ਆਪਣੀ ਪਤਨੀ ਗੀਤ ਗਰੇਵਾਲ ਦੇ ਨਾਲ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਨੇ। ਦੋਵਾਂ ਦਾ ਇਹ ਰੋਮਾਂਟਿਕ ਵੀਡੀਓ ਹਰ ਇੱਕ ਨੂੰ ਖੂਬ ਪਸੰਦ ਆ ਰਿਹਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ‘ਤੁਹਾਡੇ ਪਿਆਰ ਅਤੇ ਆਸ਼ੀਰਵਾਦ ਦੇਣ ਲਈ ਅਤੇ ਸਾਡੇ ਦਿਨ ਨੂੰ ਖਾਸ ਬਣਾਉਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ’ ਨਾਲ ਹੀ ਉਨ੍ਹਾਂ ਨੇ ਆਪਣੀ ਪਤਨੀ ਗੀਤ ਗਰੇਵਾਲ ਨੂੰ ਵੀ ਟੈਗ ਕੀਤਾ ਹੈ।

ਹੋਰ ਪੜ੍ਹੋ : ਪਰਮੀਸ਼ ਵਰਮਾ ਨੇ ਆਪਣੀ ਪਤਨੀ ਦੇ‘ਗ੍ਰਹਿ ਪ੍ਰਵੇਸ਼’ ਦੀ ਖੁਸ਼ੀ ‘ਚ ਕਰਵਾਇਆ ਪਾਠ, ਗੁਰੂ ਸਾਹਿਬ ਦਾ ਧੰਨਵਾਦ ਕਰਦੇ ਹੋਏ ਪਰਮੀਸ਼ ਵਰਮਾ ਨੇ ਸਾਂਝੀ ਕੀਤੀ ਇਹ ਖ਼ਾਸ ਤਸਵੀਰ

Geet Parmish

ਇਸ ਤੋਂ ਇਲਾਵਾ ਸਤਿੰਦਰ ਸੱਤੀ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਗੀਤ ਗਰੇਵਾਲ ਅਤੇ ਸੁਨੰਦਾ ਸ਼ਰਮਾ ਦੇ ਨਾਲ ਵੀਡੀਓ ਸ਼ੇਅਰ ਕੀਤਾ ਹੈ। ਦੱਸ ਦਈਏ ਕਿ ਪਰਮੀਸ਼ ਵਰਮਾ ਨੇ ਅਕਤੂਬਰ ‘ਚ ਵਿਆਹ ਰਚਾਇਆ ਸੀ । ਉਨ੍ਹਾਂ ਦਾ ਵਿਆਹ ਕੈਨੇਡਾ ਦੀ ਗੀਤ ਗਰੇਵਾਲ ਦੇ ਨਾਲ ਹੋਇਆ ਹੈ। ਇਸ ਵਿਆਹ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ । ਪਰਮੀਸ਼ ਵਰਮਾ ਜੋ ਕਿ ਬਤੌਰ ਮਿਊਜ਼ਿਕ ਵੀਡੀਓ ਡਾਇਰੈਕਟਰ, ਗਾਇਕ, ਐਕਟਰ, ਲੇਖਕ ਪੰਜਾਬੀ ਮਨੋਰੰਜਨ ਜਗਤ ਦੇ ਨਾਲ ਜੁੜੇ ਹੋਏ ਹਨ। ਉਹ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਹਨ। ਇਸ ਤੋਂ ਇਲਾਵਾ ਉਹ ਅਦਾਕਾਰੀ ਦੇ ਖੇਤਰ ‘ਚ ਕਾਫੀ ਐਕਟਿਵ ਹਨ। ਬਹੁਤ ਜਲਦ ਉਹ ‘ਮੈਂ ਤੇ ਬਾਪੂ’ ਟਾਈਟਲ ਹੇਠ ਬਣੀ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।

 

 

View this post on Instagram

 

A post shared by ??????? ????? (@parmishverma)

Related Post