ਪਰਮੀਸ਼ ਵਰਮਾ ਤੇ ਅਮਿਤ ਭਡਾਣਾ ਦੀ ਇਸ ਤਸਵੀਰ ਨੂੰ ਬੈਸਟ ਕੈਪਸ਼ਨ ਦੇਣ ਵਾਲੇ ਨੂੰ ਮਿਲੇਗਾ ਪਰਮੀਸ਼ ਵਰਮਾ ਵੱਲੋਂ ਤੋਹਫ਼ਾ
ਜੀ ਹਾਂ ਇਹ ਅਸੀਂ ਨਹੀਂ ਸਗੋਂ ਪਰਮੀਸ਼ ਵਰਮਾ ਕਹਿ ਰਹੇ ਹਨ। ਪਰਮੀਸ਼ ਵਰਮਾ ਜੋ ਕਿ ਫ਼ਿਲਮ ਸਿੰਘਮ ਦੀ ਸਫਲਤਾ ਤੋਂ ਬਾਅਦ ਆਪਣੇ ਪਰਿਵਾਰ ਤੇ ਦੋਸਤਾਂ ਦੇ ਨਾਲ ਖ਼ੁਸਨੁਮਾ ਪਲਾਂ ਦਾ ਲੁਤਫ਼ ਉਠਾ ਰਹੇ ਹਨ। ਜਿਸਦੇ ਚੱਲਦੇ ਪਰਮੀਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ‘ਚ ਉਨ੍ਹਾਂ ਦੇ ਨਾਲ ਯੂਟਿਊਬਰ ਸਟਾਰ ਕਾਮੇਡੀਅਨ ਅਮਿਤ ਭਡਾਣਾ ਵੀ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਤਸਵੀਰ ਪੋਸਟ ਕਰਦੇ ਹੋਏ ਲਿਖਿਆ ਹੈ, ‘ਸਭ ਤੋਂ ਵਧੀਆ ਕੈਪਸ਼ਨ ਜਿੱਤੋ ਸੁਪਰ ਸਪੋਰਟ ਬਾਈਕ!’
View this post on Instagram
Best Caption Wins this SuperSportsBike !
ਜਿਸ ਤੋਂ ਬਾਅਦ ਫੈਨਜ਼ ਤੋਂ ਇਲਾਵਾ ਪੰਜਾਬੀ ਹਸਤੀਆਂ ਨੇ ਵੀ ਕਾਮੈਂਟਸ ਕਰਕੇ ਇਸ ਤਸਵੀਰ ਲਈ ਕੈਪਸ਼ਨਸ ਦਿੱਤੀਆਂ ਨੇ। ਜਿਸ ‘ਚ ਰੇਸ਼ਮ ਸਿੰਘ ਅਨਮੋਲ ਤੇ ਅਮਿਤ ਭਡਾਣਾ ਨੇ ਵੀ ਕਾਮੈਂਟ ਕੀਤਾ ਹੈ। ਇਸ ਤਸਵੀਰ ਨੂੰ ਚਾਰ ਲੱਖ ਤੋਂ ਵੱਧ ਲਾਈਕਸ ਤੇ ਹਜ਼ਾਰਾਂ ਹੀ ਕਾਮੈਂਟਸ ਆ ਚੁੱਕੇ ਹਨ।
View this post on Instagram
#4Peg Coming Soon !! Kaun Kaun Wait Kar Rea....?
ਗੱਲ ਕਰਦੇ ਹਾਂ ਪਰਮੀਸ਼ ਵਰਮਾ ਦੇ ਕੰਮ ਦੀ ਤਾਂ ਉਹ ਬਹੁਤ ਜਲਦ ਆਪਣੇ ਨਵੇਂ ਗੀਤ ‘ਚਾਰ ਪੈੱਗ’ ਲੈ ਕੇ ਆ ਰਹੇ ਨੇ। ਜਿਸਦਾ ਪੋਸਟਰ ਤੇ ਗਾਣੇ ਦੇ ਸ਼ੂਟ ਸਮੇਂ ਦਾ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਫੈਨਜ਼ ਨਾਲ ਸਾਂਝਾ ਕੀਤਾ ਹੈ।