ਅੰਬਰ ਨੇ ਆਪਣੇ ਚਾਚੂ ਪਰਮੀਸ਼ ਵਰਮਾ ਨੂੰ ਕੁਝ ਇਸ ਤਰ੍ਹਾਂ ਕੀਤਾ ਸੀ ਬਰਥਡੇਅ ਵਿਸ਼, ਗਾਇਕ ਨੇ ਸ਼ੇਅਰ ਕੀਤਾ ਇਹ ਕਿਊਟ ਜਿਹਾ ਵੀਡੀਓ
Lajwinder kaur
July 23rd 2020 12:05 PM
ਪੰਜਾਬੀ ਗਾਇਕ ਪਰਮੀਸ਼ ਵਰਮਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਆਪਣੀ ਕਿਊਟ ਭਤੀਜੀ ਅੰਬਰ ਦੀ ਪਿਆਰੀ ਜਿਹੀ ਵੀਡੀਓ ਸ਼ੇਅਰ ਕੀਤੀ ਹੈ ।
View this post on Instagram
Million Dollar Bet No Body Ever Got a Better Birthday Wish ?? My Love AMBAR BAMBAR

ਇਸ ਵੀਡੀਓ ‘ਚ ਅੰਬਰ ਆਪਣੇ ਚਾਚੂ ਪਰਮੀਸ਼ ਵਰਮਾ ਨੂੰ ਬਰਥਡੇਅ ਵਿਸ਼ ਕਰਦੇ ਹੋਏ ਦਿਖਾਈ ਦੇ ਰਹੇ ਨੇ । ਵੀਡੀਓ ਨੂੰ ਸ਼ੇਅਰ ਕਰਦੇ ਹੋਏ ਪਰਮੀਸ਼ ਵਰਮਾ ਨੇ ਲਿਖਿਆ ਹੈ ਕਿ ਇਹ ਬਰਥਡੇਅ ਵਿਸ਼ ਸਭ ਤੋਂ ਵਧੀਆ ਵਿਸ਼ ਹੈ । ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਹੀ ਹੈ ਅਜੇ ਤੱਕ ਦੋ ਲੱਖ ਤੋਂ ਵੱਧ ਵਿਊਜ਼ ਆ ਚੁੱਕੇ ਨੇ ।

ਜੇ ਗੱਲ ਕਰੀਏ ਪਰਮੀਸ਼ ਵਰਮਾ ਦੇ ਵਰਕ ਫਰੰਟ ਦੀ ਤਾਂ ਉਹ ਹਾਲ ਹੀ ‘ਚ ਆਪਣੇ ਨਵੇਂ ਗੀਤ ‘ਮੁੰਡੇ ਪਿੰਡ ਦੇ’ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਸਨ । ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ । ਇਸ ਤੋਂ ਇਲਾਵਾ ਉਹ ਇਸ ਸਾਲ ‘ਜਿੰਦੇ ਮੇਰੀਏ’ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਸਨ ।
