ਇਸ ਤਸਵੀਰ ‘ਚ ਨਜ਼ਰ ਆ ਰਿਹਾ ਬੱਚਾ ਅੱਜ ਹੈ ਪੰਜਾਬੀ ਸਟਾਰ, ਕੀ ਤੁਸੀਂ ਪਹਿਚਾਣਿਆ ?

By  Lajwinder kaur February 25th 2020 04:31 PM

ਅਕਸਰ ਹੀ ਸੋਸ਼ਲ ਮੀਡੀਆ ਉੱਤੇ ਨਾਮੀ ਹਸਤੀਆਂ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ । ਪਰ ਇੰਨਾ ਤਸਵੀਰਾਂ ‘ਚ ਕਲਾਕਾਰਾਂ ਨੂੰ ਪਹਿਚਾਣਾ ਮੁਸ਼ਕਿਲ ਹੋ ਜਾਂਦਾ ਹੈ । ਅੱਜ ਅਸੀਂ ਵੀ ਤੁਹਾਡੇ ਨਾਲ ਇੱਕ ਤਸਵੀਰ ਸ਼ੇਅਰ ਕਰ ਰਹੇ ਹਾਂ । ਜੀ ਹਾਂ ਇਸ ਤਸਵੀਰ ‘ਚ ਦੋ ਛੋਟੇ ਬੱਚੇ ਨਜ਼ਰ ਆ ਰਹੇ ਨੇ । ਫੋਟੋ ‘ਚ ਨਜ਼ਰ ਆ ਰਿਹਾ ਹੈ ਇੱਕ ਬੱਚੇ ਦਾ ਅੱਜ ਪੰਜਾਬੀ ਮਿਊਜ਼ਿਕ ਤੇ ਫ਼ਿਲਮੀ ਜਗਤ ਚੰਗਾ ਨਾਂਅ ਹੈ । ਜੀ ਹਾਂ ਇਹ ਨੇ ਪੰਜਾਬੀ ਮਿਊਜ਼ਿਕ ਜਗਤ ਦੇ ਟੌਰ ਨਾਲ ਛੜਾ ਗਾਇਕਾ ਪਰਮੀਸ਼ ਵਰਮਾ ।

View this post on Instagram

 

Still watching over you ?? @sukhanvermaofficial

A post shared by Parmish Verma (@parmishverma) on Feb 21, 2020 at 4:44am PST

ਹੋਰ ਵੇਖੋ:ਧਰਮਿੰਦਰ, ਦੀਪ ਸਿੱਧੂ ਤੇ ਸਿੰਗਾ ਦੇ ਬਾਕਮਾਲ ਡਾਇਲਾਗਸ ਦੇ ਨਾਲ ਭਰਿਆ ‘ਜੋਰਾ ਦੂਜਾ ਅਧਿਆਇ’ ਦਾ ਸ਼ਾਨਦਾਰ ਟ੍ਰੇਲਰ ਹੋਇਆ ਰਿਲੀਜ਼, ਦੇਖੋ ਵੀਡੀਓ

ਤਸਵੀਰ ‘ਚ ਨਜ਼ਰ ਆ ਰਿਹਾ ਇਹ ਬੱਚਾ ਪਰਮੀਸ਼ ਵਰਮਾ ਜੋ ਆਪਣੇ ਛੋਟੇ ਭਰਾ ਸੁੱਖਨ ਵਰਮਾ ਨਾਲ ਦਿਖਾਈ ਦੇ ਰਹੇ ਨੇ । ਇਸ ਤਸਵੀਰ ਨੂੰ ਸ਼ੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ । ਪਰਮੀਸ਼ ਵਰਮਾ ਜੋ ਆਪਣੇ ਛੋਟੇ ਭਰਾ ਨੂੰ ਬਹੁਤ ਪਿਆਰ ਕਰਦੇ ਨੇ ਜਿਸਦੇ ਚੱਲਦੇ ਉਨ੍ਹਾਂ ਨੇ ਸੁੱਖਨ ਦੇ ਨਾਂਅ ਦਾ ਟੈਟ ਆਪਣੀ ਖੱਬੀ ਬਾਂਹ ਉੱਤੇ ਗੁੰਦਵਾਇਆ ਹੋਇਆ ਹੈ ।

 

View this post on Instagram

 

Gaun Da Na Chajj mainu Aaun na Gararian, 1 Million Views | 100K Likes | 12k Comments Only in 7 Hours, Dillon Dhanwaad Tuhada Please Keep #Sharing and #Commenting on YouTube ???? Link in Bio

A post shared by Parmish Verma (@parmishverma) on Jan 22, 2018 at 3:47am PST

ਜੇ ਗੱਲ ਕਰੀਏ ਪਰਮੀਸ਼ ਵਰਮਾ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਨੇ ਹਾਲ ਹੀ ‘ਚ ਆਪਣੀ ਨਵੀਂ ਫ਼ਿਲਮ ਸ਼ੁਦਾਈ ਦਾ ਪੋਸਟਰ ਆਪਣੇ ਫੈਨਜ਼ ਦੇ ਨਾਲ ਸਾਂਝਾ ਕੀਤਾ ਹੈ । ਇਸ ਤੋਂ ਇਲਾਵਾ ਚਾਰ ਮਾਰਚ ਨੂੰ ਉਹ ਆਪਣਾ ਨਵਾਂ ਗੀਤ ‘ਜਬ ਹਮ ਪੜਿਆ ਕਰਤੇ ਥੇ’ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਨੇ ।

Related Post