ਕਿਹੋ ਜਿਹੀ ਮੁਸ਼ਕਲ ‘ਚ ਫਸੇ ਪਰਮੀਸ਼ ਵਰਮਾ, ਸਿਰ ‘ਤੇ ਚੁੰਨੀ, ਹੱਥ ‘ਚ ਲੌਲੀਪੌਪ ਤੇ ਹਾਸੇ ਦੇ ਰੰਗਾਂ ਨਾਲ ਭਰਿਆ ਸਾਹਮਣੇ ਆਇਆ ਨਵੀਂ ਫ਼ਿਲਮ ‘ਸ਼ੁਦਾਈ’ ਦਾ ਪੋਸਟਰ
ਪੰਜਾਬੀ ਇੰਡਸਟਰੀ ਦੇ ਮਲਟੀ ਟੈਲੇਂਟਡ ਕਲਾਕਾਰ ਪਰਮੀਸ਼ ਵਰਮਾ ਨੇ ਆਪਣੇ ਫੈਨਜ਼ ਦੇ ਨਾਲ ਖੁਸ਼ਖਬਰੀ ਸ਼ੇਅਰ ਕੀਤੀ ਹੈ। ਜੀ ਹਾਂ ਉਨ੍ਹਾਂ ਨੇ ਆਪਣੀ ਆਉਣ ਵਾਲੀ ਨਵੀਂ ਫ਼ਿਲਮ ਦਾ ਪੋਸਟਰ ਸ਼ੇਅਰ ਕਰ ਦਿੱਤਾ ਹੈ। ਪੋਸਟਰ ਰਵੀਲ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ, ‘2020 ਦੀ ਪਹਿਲੀ ਘੋਸ਼ਣਾ # ਸ਼ੁਦਾਈ
ਮੈਂ ਇਸ ਫ਼ਿਲਮ ਲਈ ਬਹੁਤ ਉਤਸੁਕ ਹਾਂ। ਵਾਹਿਗੁਰੂ ਜੀ ਮੇਹਰ ਕਰਨ’
View this post on Instagram
ਹੋਰ ਵੇਖੋ:ਵਿੱਕੀ ਕੌਸ਼ਲ ਦੇ ਸਿਰ ਵੀ ਚੜ੍ਹਿਆ ਸ਼ਿਪਰਾ ਗੋਇਲ ਦੇ ਨਵੇਂ ਗੀਤ ਪਟੋਲਾ ਦਾ ਸਰੂਰ, ਵੀਡੀਓ ਆਇਆ ਸਾਹਮਣੇ
ਜੇ ਗੱਲ ਕਰੀਏ ਪੋਸਟਰ ਦੀ ਤਾਂ ਉਹ ਬਹੁਤ ਅਤਰੰਗਾ ਹੈ । ਪੋਸਟਰ ‘ਚ ਪਰਮੀਸ਼ ਵਰਮਾ ਵੱਖ-ਵੱਖ ਲੁੱਕਸ ‘ਚ ਨਜ਼ਰ ਆ ਰਹੇ ਨੇ । ਪਹਿਲੀ ਲੁੱਕ ‘ਚ ਉਹ ਸੂਟ ਸਲਵਾਰ ਤੇ ਸਿਰ ਉੱਤੇ ਚੁੰਨੀ ਦੇ ਨਾਲ ਨਜ਼ਰ ਆ ਰਹੇ ਨੇ । ਦੂਜੀ ਲੁੱਕ ‘ਚ ਉਹ ਹੱਥ ‘ਚ ਬੋਤਲ ਤੇ ਵਧੇ ਹੋਏ ਢਿੱਡ ਦੇ ਨਾਲ ਨਜ਼ਰ ਆ ਰਹੇ ਨੇ । ਤੀਜੀ ਲੁੱਕ ‘ਚ ਉਹ ਪ੍ਰੇਸ਼ਾਨ ਗੱਬਰੂ ਦਿਖਾਈ ਦੇ ਰਹੇ ਨੇ, ਚੌਥੀ ‘ਚ ਬਜ਼ੁਰਗ ਬਣੇ ਹੋਏ ਨਜ਼ਰ ਆ ਰਹੇ ਨੇ ਤੇ ਪੰਜਵੀਂ ‘ਚ ਉਹ ਨਿੱਕੇ ਬੱਚੇ ਜੋ ਉੱਚੀ ਉੱਚੀ ਰੋਂ ਰਿਹਾ ਹੈ ਤੇ ਹੱਥ ‘ਚ ਲੌਲੀਪੌਪ ਫੜ੍ਹਿਆ ਹੋਇਆ ਹੈ । ਦਰਸ਼ਕਾਂ ਨੂੰ ਇਹ ਪੋਸਟਰ ਖੂਬ ਪਸੰਦ ਆ ਰਿਹਾ ਹੈ । ਸ਼ੁਦਾਈ ਫ਼ਿਲਮ ਨੂੰ ਕਰਣ ਢਿੱਲੋਂ ਵੱਲੋਂ ਡਾਇਰੈਕਟ ਕੀਤਾ ਜਾਵੇਗਾ। ਇਸ ਫ਼ਿਲਮ ਦਾ ਨਿਰਮਾਣ ਆਸ਼ੂਤੋਸ਼ ਗੋਸਵਾਮੀ ਅਤੇ ਸਨਰਾਈਜ਼ ਪਿਕਚਰਜ਼ ਦੁਆਰਾ ਕੀਤਾ ਜਾਵੇਗਾ। ਫ਼ਿਲਮ ਦੀ ਹੀਰੋਇਨ ਤੇ ਰਿਲੀਜ਼ ਡੇਟ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ।
View this post on Instagram
ਜੇ ਗੱਲ ਕਰੀਏ ਪਰਮੀਸ਼ ਵਰਮਾ ਦੇ ਕੰਮ ਦੀ ਤਾਂ ਉਹ ਬਹੁਤ ਜਲਦ ਆਪਣਾ ਨਵਾਂ ਸਿੰਗਲ ਟਰੈਕ ਵੀ ਲੈ ਕੇ ਆ ਰਹੇ ਹਨ। ਇਸ ਤੋਂ ਇਲਾਵਾ ਉਹ ਇੱਕ ਹੋਰ ਫ਼ਿਲਮ ਦਾ ਐਲਾਨ ਵੀ ਜਲਦੀ ਹੀ ਕਰਨਗੇ।