ਦਿਲ ਦੀਆਂ ਗੱਲਾਂ ਕਰਨ ਲਈ ਕਿਉਂ ਉਤਾਵਲੇ ਹੋ ਰਹੇ ਨੇ ਪਰਮੀਸ਼ ਵਰਮਾ

By  Lajwinder kaur April 17th 2019 03:52 PM -- Updated: April 17th 2019 03:57 PM

ਪਰਮੀਸ਼ ਵਰਮਾ ਫ਼ਿਲਮ ‘ਦਿਲ ਦੀਆਂ ਗੱਲਾਂ’ ਨੂੰ ਲੈ ਕੇ ਪੱਬਾਂ ਭਾਰ ਹੋਏ ਪਏ ਨੇ ਤੇ ਫੈਨਜ਼ ਦੀਆਂ ਉਤਸੁਕਤਾ ਵਧਾਉਂਦੇ ਹੋਏ ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਇੱਕ ਹੋਰ ਪੋਸਟ ਪਾਈ ਹੈ। ਇਹ ਪੋਸਟ ਉਨ੍ਹਾਂ ਫ਼ਿਲਮ ‘ਦਿਲ ਦੀਆਂ ਗੱਲਾਂ’ ਦੇ ਟਾਈਟਲ ਟਰੈਕ ਬਾਰੇ ਪਾਈ ਹੈ। ਉਨ੍ਹਾਂ ਨੇ ਆਪਣੇ ਫੈਨਜ਼ ਨੂੰ ਪੁੱਛਿਆ ਹੈ, ਕਿ ਅੱਜ ਰਾਤ ਫ਼ਿਲਮ ਦਿਲ ਦੀਆਂ ਗੱਲਾਂ ਦਾ ਟਾਈਟਲ ਟਰੈਕ ਰਿਲੀਜ਼ ਕੀਤਾ ਜਾਵੇ.. ਕਮੈਂਟ ਕਰਕੇ ਦੱਸੋ..’

 

View this post on Instagram

 

Shall we #Release title track #DilDiyanGallan tonight ? Comment and lets see whats the response!

A post shared by Parmish Verma (@parmishverma) on Apr 17, 2019 at 12:02am PDT

ਹੋਰ ਵੇਖੋ:ਸੋਸ਼ਲ ਮੀਡੀਆ ਉੱਤੇ ਪਰਮੀਸ਼ ਵਰਮਾ ਦੇ ਗੀਤ ‘ਜਾ ਵੇ ਜਾ’ ਦੀ ਧੂਮ, ਗੀਤ ਦੀ ਸ਼ਾਨਦਾਰ ਵੀਡੀਓ ਹੋਈ ਰਿਲੀਜ਼

ਜਿਸ ਤੋਂ ਲੱਗਦਾ ਹੈ ਕਿ ਪਰਮੀਸ਼ ਵਰਮਾ ਦਾ ਇਹ ਗੀਤ ਅੱਜ ਰਾਤ ਸਰੋਤਿਆਂ ਦੇ ਰੁਬਰੂ ਹੋ ਸਕਦਾ ਹੈ। ਇਹ ਗੀਤ ਫ਼ਿਲਮ ਦੇ ਹੀਰੋ ਪਰਮੀਸ਼ ਵਰਮਾ ਅਤੇ ਹੀਰੋਇਨ ਵਾਮਿਕਾ ਗੱਬੀ ਉੱਤੇ ਫ਼ਿਲਮਾਇਆ ਗਿਆ ਹੈ। ਹਾਲ ਹੀ ‘ਚ ਫ਼ਿਲਮ ਦਾ ਟਰੇਲਰ ਵੀ ਰਿਲੀਜ਼ ਹੋ ਚੁੱਕਿਆ ਹੈ ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਦੱਸ ਦਈਏ ਪਰਮੀਸ਼ ਵਰਮਾ ਫ਼ਿਲਮ ‘ਚ ਲਾਡੀ ਨਾਮ ਦੇ ਅੰਤਰਰਾਸ਼ਟਰੀ ਵਿਦਿਆਰਥੀ ਦਾ ਕਿਰਦਾਰ ਨਿਭਾ ਰਹੇ ਹਨ। ਜਿਹੜਾ ਕਿ ਪਿੰਡਾਂ ਵਾਲੇ ਮਾਹੌਲ ਚੋਂ ਨਿਕਲ ਕਿ ਵਿਦੇਸ਼ ‘ਚ ਪੜ੍ਹਣ ਲਈ ਜਾਂਦਾ ਹੈ। ਇਸ ਮੂਵੀ ‘ਚ ਰੋਮਾਂਟਿਕ ਤੇ ਇਮੋਸ਼ਨਲ ਡਰਾਮਾ ਦੇਖਣ ਨੂੰ ਮਿਲੇਗਾ। ਦਿਲ ਦੀਆਂ ਗੱਲਾਂ ਫ਼ਿਲਮ 3 ਮਈ ਨੂੰ ਦਰਸ਼ਕਾਂ ਦਾ ਮਨੋਰੰਜਨ ਕਰੇਗੀ।

Related Post