ਪਰਮੀਸ਼ ਵਰਮਾ 'ਤੇ ਵਾਮਿਕਾ ਗੱਬੀ ਦੀ ਫਿਲਮ 'ਦਿਲ ਦੀਆਂ ਗੱਲਾਂ' ਦੀ ਰਿਲੀਜ਼ ਤਰੀਕ 'ਚ ਹੋਇਆ ਬਦਲਾਵ, ਇਸ ਦਿਨ ਹੋਵੇਗੀ ਰਿਲੀਜ਼

By  Aaseen Khan March 11th 2019 11:33 AM

ਪਰਮੀਸ਼ ਵਰਮਾ 'ਤੇ ਵਾਮਿਕਾ ਗੱਬੀ ਦੀ ਫਿਲਮ 'ਦਿਲ ਦੀਆਂ ਗੱਲਾਂ' ਦੀ ਰਿਲੀਜ਼ ਤਰੀਕ 'ਚ ਹੋਇਆ ਬਦਲਾਵ, ਇਸ ਦਿਨ ਹੋਵੇਗੀ ਰਿਲੀਜ਼ : ਪਰਮੀਸ਼ ਵਰਮਾ ਤੇ ਵਾਮਿਕਾ ਗੱਬੀ ਸਟਾਰਰ ਫਿਲਮ 'ਦਿਲ ਦੀਆਂ ਗੱਲਾਂ' ਦਾ ਉਹਨਾਂ ਦੇ ਫੈਨਜ਼ ਬੜੀ ਹੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।ਫਿਲਮ ਦਿਲ ਦੀਆਂ ਗੱਲਾਂ ਦਾ ਕੁਝ ਦਿਨ ਪਹਿਲਾਂ ਟੀਜ਼ਰ ਸਾਹਮਣੇ ਆਇਆ ਹੈ ਜਿਸ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਹੈ। ਪਰ ਫਿਲਮ ਦੇ ਰਿਲੀਜ਼ ਦੀ ਤਾਰੀਕ ਨੂੰ ਬਦਲ ਦਿੱਤਾ ਗਿਆ ਹੈ।

 

View this post on Instagram

 

“DIL Diyan Gallan” now releasing on 3rd May, 2019. We coming a week earlier now only for you guys ? We can’t wait to share the trailer with you guys soon ♥️ @parmishverma @speedrecords @omjeegroup @pitaaratv @sandy24fps

A post shared by Wamiqa Gabbi (@wamiqagabbi) on Mar 10, 2019 at 7:15am PDT

ਜੀ ਹਾਂ ਪਹਿਲਾਂ ਫਿਲਮ ਦੀ ਰਿਲੀਜ਼ ਡੇਟ 10 ਮਈ ਸੀ ਪਰ ਹੁਣ ਦਰਸ਼ਕ ਪਰਮੀਸ਼ ਅਤੇ ਵਾਮਿਕਾ ਦੀ ਜੋੜੀ ਨੂੰ ਵੱਡੇ ਪਰਦੇ 'ਤੇ 1 ਹਫਤਾ ਪਹਿਲਾਂ ਦੇਖ ਸਕਣਗੇ। ਜੀ ਹਾਂ ਫਿਲਮ 3 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦਾ ਟਰੇਲਰ ਵੀ ਜਲਦ ਹੀ ਸਾਹਮਣੇ ਆਉਣ ਵਾਲਾ ਹੈ। ਫਿਲਮ ਦਿਲ ਦੀਆਂ ਗੱਲਾਂ ਨੂੰ ਲਿਖਿਆ ਅਤੇ ਡਾਇਰੈਕਟ ਖੁਦ ਪਰਮੀਸ਼ ਵਰਮਾ ਅਤੇ ਉਦਏ ਪ੍ਰਤਾਪ ਵੱਲੋਂ ਕੀਤਾ ਗਿਆ ਹੈ।ਫਿਲਮ ਨੂੰ ਪ੍ਰੋਡਿਊਸ ਕੀਤਾ ਹੈ ਦਿਨੇਸ਼ ਔਲਖ,ਰੂਬੀ ਅਤੇ ਸੰਦੀਪ ਬਾਂਸਲ ਹੋਰਾਂ ਨੇ ਕੀਤਾ ਹੈ।

ਹੋਰ ਵੇਖੋ : ਪਰਮੀਸ਼ ਵਰਮਾ ਇਸ ਸਾਲ ਇਹਨਾਂ ਫ਼ਿਲਮਾਂ ਨਾਲ ਸਿਨੇਮਾ 'ਤੇ ਪਾਉਣਗੇ ਧੱਕ

ਪਰਮੀਸ਼ ਵਰਮਾ ਇਸ ਸਾਲ ਕਾਫੀ ਵੱਡੀਆਂ ਫ਼ਿਲਮਾਂ ਲੈ ਕੇ ਆ ਰਹੇ ਹਨ ਜਿੰਨ੍ਹਾਂ ‘ਚ ਹਿੰਦੀ ਫਿਲਮ ਸਿੰਘਮ ਦਾ ਰੀਮੇਕ ਪੰਜਾਬੀ ‘ਚ ਸਿੰਘਮ ਵੀ ਜਲਦ ਦੇਖਣ ਨੂੰ ਮਿਲੇਗੀ। ਜਿਸ ‘ਚ ਸੋਨਮ ਬਾਜਵਾ ਅਤੇ ਕਰਤਾਰ ਚੀਮਾ ਵੀ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ। ਇਸ ਤੋਂ ਇਲਾਵਾ ਸੋਨਮ ਬਾਜਵਾ ਨਾਲ ਇੱਕ ਹੋਰ ਫਿਲਮ ਦਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਦਾ ਨਾਮ ‘ਜਿੰਦੇ ਮੇਰੀਏ ‘ ਜੋ ਕਿ ਦੀਵਾਲੀ ਮੌਕੇ ਰਿਲੀਜ਼ ਹੋਣ ਜਾ ਰਹੀ ਹੈ।

Related Post