ਪ੍ਰਮੋਦ ਸ਼ਰਮਾ ਰਾਣਾ ਵੱਲੋਂ ਯਾਦਾਂ ਦੇ ਝਰੋਖੇ ‘ਚੋਂ ਸਾਂਝੀ ਕੀਤੀ ਪੁਰਾਣੀ ਤਸਵੀਰ, ਨਜ਼ਰ ਆ ਰਹੇ ਨੇ ਗਾਇਕੀ ਦੇ ਕਈ ਵੱਡੇ ਨਾਮ, ਕੀ ਤੁਸੀਂ ਪਹਿਚਾਣਿਆ?
ਸੋਸ਼ਲ ਮੀਡੀਆ ਅਜਿਹਾ ਪਲੇਟਫਾਰਮ ਬਣ ਗਿਆ ਹੈ ਜਿੱਥੇ ਸਮੇਂ-ਸਮੇਂ ਉੱਤੇ ਵੱਖਰਾ ਟਰੈਂਡ ਚੱਲਦਾ ਰਹਿੰਦਾ ਹੈ। ਜੇ ਗੱਲ ਕਰੀਏ ਅੱਜ-ਕੱਲ੍ਹ ਦੇ ਟਰੈਂਡ ਦੀ ਤਾਂ ਪੁਰਾਣੀ ਤਸਵੀਰਾਂ ਨੂੰ ਸਾਂਝਾ ਕਰਨ ਦਾ ਰੁਝਾਨ ਚੱਲ ਰਿਹਾ ਹੈ। ਬਾਲੀਵੁੱਡ ‘ਚ ਅਦਾਕਾਰਾਂ ਵੱਲੋਂ ਆਪਣੇ ਸਕੂਲ ਸਮੇਂ ਦੀਆਂ ਤਸਵੀਰਾਂ ਸ਼ੇਅਰ ਕੀਤਾ ਜਾ ਰਿਹਾ ਹੈ। ਪੰਜਾਬੀ ਇੰਡਸਟਰੀ ‘ਚ ਵੀ ਕਲਾਕਾਰਾ ਆਪਣੀ ਪੁਰਾਣੀ ਤਸਵੀਰਾਂ ਦੇ ਨਾਲ ਜੁੜੀਆਂ ਯਾਦਾਂ ਨੂੰ ਫੈਨਜ਼ ਦੇ ਨਾਲ ਸਾਂਝੀਆਂ ਕਰ ਰਹੇ ਹਨ। ਹਾਲ ਹੀ ਕਰਤਾਰ ਚੀਮਾ ਤੇ ਬੱਬਲ ਰਾਏ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੀਆਂ ਪੁਰਾਣੀ ਫੋਟੋਆਂ ਨੂੰ ਸ਼ੇਅਰ ਕੀਤਾ ਹੈ।
View this post on Instagram
ਹੋਰ ਵੇਖੋ:ਬੱਬੂ ਮਾਨ ਨੇ ਆਪਣੀ ਖ਼ੂਬਸੂਰਤ ਸਤਰਾਂ ਦੇ ਰਾਹੀਂ ਪੇਸ਼ ਕੀਤਾ ਪਾਣੀ ਦੇ ਦਰਦ ਨੂੰ, ਦੇਖੋ ਵੀਡੀਓ
ਹੁਣ ਪੰਜਾਬੀ ਇੰਡਸਟਰੀ ਦੇ ਨਾਮੀ ਡਾਇਰੈਕਟਰ ਪ੍ਰਮੋਦ ਸ਼ਰਮਾ ਰਾਣਾ ਨੇ ਇੱਕ ਤਸਵੀਰ ਸਾਂਝੀ ਕੀਤੀ ਹੈ। ਉਨ੍ਹਾਂ ਨੇ ਲਿਖਿਆ ਹੈ- ‘ਮੇਰੀ ਜ਼ਿੰਦਗੀ ਦੀ ਕਿਤਾਬ ਤੇ ਉਸਦੇ ਪੰਨਿਆਂ ‘ਚੋਂ ਇੱਕ ਤਸਵੀਰ’
View this post on Instagram
@lakhwinderwadaliofficial @parmodsharmarana_director ❤️❤️❤️❤️❤️❤️❤️❤️Congrats Rangi gayi sohneya
ਇਸ ਤਸਵੀਰ ‘ਚ ਪ੍ਰਮੋਦ ਸ਼ਰਮਾ ਰਾਣਾ ਦੇ ਨਾਲ ਨਾਮੀ ਗਾਇਕ ਨਜ਼ਰ ਆ ਰਹੇ ਨੇ ਜਿਨ੍ਹਾਂ ‘ਚ ਗਿੱਪੀ ਗਰੇਵਾਲ, ਗੁਰਲੇਜ਼ ਅਖ਼ਤਰ, ਰੁਪਿੰਦਰ ਹਾਂਡਾ, ਰਾਏ ਜੁਝਾਰ, ਜੱਸੀ ਸੋਹਲ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।