ਪ੍ਰਮੋਦ ਸ਼ਰਮਾ ਰਾਣਾ ਨੂੰ ਯਾਦ ਆਇਆ ਇੱਕ ਪੁਰਾਣਾ ਕਿੱਸਾ, ਸ਼ੇਅਰ ਕੀਤੀਆਂ ਗਿੱਪੀ ਗਰੇਵਾਲ ਤੇ ਹਿਮਾਂਸ਼ੀ ਖੁਰਾਨਾ ਦੀਆਂ ਇਹ ਅਣਦੇਖੀਆਂ ਤਸਵੀਰਾਂ
ਪੰਜਾਬੀ ਇੰਡਸਟਰੀ ਦੇ ਨਾਮੀ ਡਾਇਰੈਕਟਰ ਪ੍ਰਮੋਦ ਸ਼ਰਮਾ ਰਾਣਾ ਜੋ ਏਨੀਂ ਦਿਨੀਂ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਇੱਕ ਕਿੱਸਾ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕੀਤਾ ਹੈ ।
View this post on Instagram
ਉਨ੍ਹਾਂ ਨੇ ਕਿਸੇ ਸੌਂਗ ਦੇ ਸ਼ੂਟ ਸਮੇਂ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਨੇ ਤੇ ਨਾਲ ਹੀ ਕਪੈਸ਼ਨ ‘ਚ ਲਿਖਿਆ ਹੈ, ‘ਇੱਕ ਅਧੂਰਾ ਗੀਤ 2009 ਜਾਂ 2010 ਗਿੱਪੀ ਵੀਰਾ, ਹਿਮਾਂਸ਼ੀ ਖੁਰਾਨਾ, ਪ੍ਰਮੋਦ ਸ਼ਰਮਾ ਰਾਣਾ..ਇਹ ਉਹ ਸੌਂਗ ਹੈ ਜਦੋਂ 16 ਜਾਂ 35 ਕੈਮਰਾ ਚੱਲਦਾ ਸੀ ਤੇ ਅਸੀਂ ਡਾਂਗ ਸੌਂਗ ਸ਼ੂਟ ਕਰ ਰਹੇ ਸੀ । ਉਸ ‘ਚੋਂ 1ਮਿੰਟ 30 ਸੈਕਿੰਡ ਦਾ ਫ਼ਿਲਮ ਨੈਗਟਿਵ ਬਚਿਆ ਸੀ ਤੇ ਅਸੀਂ ਕਿਹਾ ਸ਼ੂਟ ਕਰ ਲਈਏ ਤੇ ਸਿਰਫ਼ ਤਦ ਮੈਂ ਹਿਮਾਂਸ਼ੀ ਜੋ ਮੇਰੀ ਬਹੁਤ ਅੱਛੀ ਫੈਮਿਲੀ ਦੋਸਤ ਹੈ ਉਸਦਾ ਵੀ ਸ਼ੁਰੂਆਤੀ ਦਿਨ ਚੱਲ ਰਹੇ ਸੀ ਫ਼ਿਲਮ ਲਾਈਨ ‘ਚ, ਉਸ ਨੂੰ ਇਸ ਗੀਤ ਲਈ ਲਿਆ । ਪਰ ਫ਼ਿਲਮ ਨੈਗਟਿਵ ਨਾ ਹੋਣ ਕਰਕੇ ਗੀਤ ਪੂਰਾ ਨਹੀਂ ਹੋ ਸਕਿਆ ਤੇ ਗੀਤ ਵੀ ਅਧੂਰਾ ਰਹਿ ਗਿਆ।

Vote for your favourite : https://www.ptcpunjabi.co.in/voting/

ਅੱਗੇ ਉਨ੍ਹਾਂ ਨੇ ਲਿਖਿਆ ਹੈ ਕਿ ‘ਮੈਨੂੰ ਲਗਦਾ ਹੈ ਗਿੱਪੀ ਵੀਰੇ ਤੇ ਹਿਮਾਂਸ਼ੀ ਹੋਰਾਂ ਦਾ ਇਕੱਠਿਆ ਦੀਆਂ ਤਸਵੀਰਾਂ ਨਹੀਂ ਦੇਖੀਆਂ ਹੋਣੀਆਂ ਇਸ ਲਈ ਇਹ ਤਸਵੀਰਾਂ ਸ਼ੇਅਰ ਕੀਤੀਆਂ ਨੇ’ । ਇਹ ਗੀਤ ਕਦੇ ਪੂਰਾ ਨਾ ਹੋਣ ਕਰਕੇ ਦਰਸ਼ਕਾਂ ਦੇ ਰੁਬਰੂ ਨਹੀਂ ਹੋ ਪਾਇਆ । ਪਰ ਇਹ ਤਸਵੀਰਾਂ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀਆਂ ਨੇ ।