ਬਸ ਇਕ ਕਦਮ ਦੀ ਦੂਰੀ ਤੈਅ ਕਰਕੇ ਮਿਲ ਸਕਦੇ ਹੋ ਗਿੱਪੀ ਗਰੇਵਾਲ ਨੂੰ, ਵੇਖੋ ਵੀਡੀਓ

By  Gourav Kochhar May 18th 2018 09:34 AM -- Updated: May 18th 2018 09:35 AM

ਸੁਪਰਹਿੱਟ ਪੰਜਾਬੀ ਫਿਲਮ ‘ਕੈਰੀ ਆਨ ਜੱਟਾ’ ਨੂੰ ਕੌਣ ਭੁੱਲ ਸਕਦਾ ਹੈ। ਇਸ ਫਿਲਮ ਨੇ ਪੰਜਾਬੀ ਫਿਲਮ ਇੰਡਸਟਰੀ ‘ਚ ਗਿੱਪੀ ਗਰੇਵਾਲ Gippy Grewal ਦੇ ਨਾਲ ਬੀ. ਐੱਨ. ਸ਼ਰਮਾ, ਗੁਰਪ੍ਰੀਤ ਘੁੱਗੀ, ਬੀਨੂੰ ਢਿੱਲੋਂ ਤੇ ਜਸਵਿੰਦਰ ਭੱਲਾ ਦਾ ਕੱਦ ਹੋਰ ਉੱਚਾ ਕੀਤਾ ਸੀ। ਹੁਣ ਇਸ ਫਿਲਮ ਦਾ ਸੀਕੁਅਲ ਬਣ ਕੇ ਤਿਆਰ ਹੈ, ਜਿਸ ਦਾ ਨਾਂ ‘ਕੈਰੀ ਆਨ ਜੱਟਾ 2 Carry On Jatta 2‘ ਹੈ। ਫਿਲਮ ਦੇ ਟਰੇਲਰ ਤੇ ਟਾਈਟਲ ਟਰੈਕ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਕ ਦਿਨ ‘ਚ ਇਸ ਫਿਲਮ ਦੇ ਟਰੇਲਰ ਨੂੰ 5 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਸੀ।

Carry on Jatta 2

ਪਰ ਹੁਣ ਤਾਂ ਕਮਾਲ ਹੀ ਹੋ ਰਿਹਾ ਹੈ | ਦਰਸ਼ਕ ਅੱਜ ਕਲ ਕੈਰੀ ਆਨ ਜੱਟਾ ੨ ਦੇ ਡਾਇਲੋਗ ਨੂੰ ਡੱਬ ਕਰਕੇ ਆਪਣੇ ਸੋਸ਼ਲ ਨੈੱਟਵਰਕਿੰਗ ਸਾਈਟਾਂ ਤੇ ਸਾਂਝਾ ਕਰ ਰਹੇ ਹਨ | ਜਦੋਂ ਇਹ ਗੱਲ ਕੈਰੀ ਆਨ ਜੱਟਾ ੨ ਦੀ ਟੀਮ ਨੂੰ ਪਤਾ ਲਗੀ ਉਨ੍ਹਾਂ ਨੇ ਸਮਾਂ ਨਾ ਖਰਾਬ ਕਰਦੇ ਹੋਏ ਇਕ ਪ੍ਰਤੀਯੋਗਿਤਾ ਰੱਖ ਦਿੱਤੀ ਹੈ |

Bhangra Pa Laiye Carry On Jatta 2 Creates Madness

ਗਿੱਪੀ ਗਰੇਵਾਲ Gippy Grewal ਨੇ ਇਸ ਪ੍ਰਤੀਯੋਗਿਤਾ ਬਾਰੇ ਆਖਦੇ ਹੋਏ ਦਸਿਆ ਹੈ ਕਿ ਇਸ ਪ੍ਰਕਾਰ ਦੀਆਂ ਡੱਬ ਵੀਡੀਓ ਨੂੰ ਉਨ੍ਹਾਂ ਦੇ ਸੋਸ਼ਲ ਨੈੱਟਵਰਕਿੰਗ ਅਕਾਊਂਟ ਤੇ ਭੇਜੋ ਅਤੇ ੨੦੦ ਜੇਤੂਆਂ ਨੂੰ ਦਿੱਤਾ ਜੇਵੇਗਾ ਪ੍ਰੀਮੀਅਮ ਸਕਰੀਨ ਦੀ ਟਿਕਟ ਜਿਸ ਵਿੱਚ ਜੇਤੂ ਦੇਖਣਗੇ ਫ਼ਿਲਮ ਕੈਰੀ ਆਨ ਜੱਟਾ ੨ ਦੀ ਸਟਾਰ ਕਾਸ੍ਟ ਦੇ ਨਾਲ | ਫਿਰ ਇੰਤਜ਼ਾਰ ਕਿਸ ਚੀਜ਼ ਦਾ ਹੁਣੇ ਆਪਣੀ ਵੀਡੀਓ ਬਣਾਓ ਅਤੇ ਟੈਗ ਕਰੋ ਗਿੱਪੀ ਗਰੇਵਾਲ ਅਤੇ ਵ੍ਹਾਈਟ ਹਿੱਲ ਨੂੰ |

carry on jatta 2

Related Post