ਲਓ ਜੀ ਵੇਖੋ "ਕੈਰੀ ਓਨ ਜੱਟਾ ੨" ਦਾ ਤੀਜਾ ਗੀਤ "ਕੁੜਤਾ ਚਾਦਰਾ"

Written by  Gourav Kochhar   |  May 15th 2018 01:14 PM  |  Updated: May 15th 2018 01:14 PM

ਲਓ ਜੀ ਵੇਖੋ "ਕੈਰੀ ਓਨ ਜੱਟਾ ੨" ਦਾ ਤੀਜਾ ਗੀਤ "ਕੁੜਤਾ ਚਾਦਰਾ"

ਕੈਰੀ ਆਨ ਜੱਟਾ' ਫਿਲਮ 'ਚ ਦਿਖਾਈ ਗਈ ਘੋੜੀ ਤਾਂ ਤੁਹਾਨੂੰ ਸਾਰਿਆਂ ਨੂੰ ਯਾਦ ਹੀ ਹੋਵੇਗੀ ਪਰ ਹੁਣ 'ਕੈਰੀ ਆਨ ਜੱਟਾ 2' 'ਚ ਇਸ ਤੋਂ ਵੀ ਉੱਪਰ ਦੀ ਚੀਜ਼ ਦੇਖਣ ਨੂੰ ਮਿਲੇਗੀ। ਇਹ ਅਸੀਂ ਨਹੀਂ ਖੁਦ ਗਿੱਪੀ ਗਰੇਵਾਲ ਆਖ ਰਹੇ ਹਨ। ਜੀ ਹਾਂ, ਗਿੱਪੀ ਨੇ ਅੱਜ 'ਕੈਰੀ ਆਨ ਜੱਟਾ 2' ਫਿਲਮ ਦਾ ਨਵਾਂ ਪੋਸਟਰ ਸ਼ੇਅਰ ਕਰਦਿਆਂ ਕੈਪਸ਼ਨ 'ਚ ਇਸ ਗੱਲ ਦਾ ਜ਼ਿਕਰ ਕੀਤਾ ਹੈ। ਫੈਨਜ਼ ਨੂੰ ਇਹ ਸਰਪ੍ਰਾਈਜ਼ ਬੇਹੱਦ ਪਸੰਦ ਆ ਰਿਹਾ ਹੈ। ਨਵੇਂ ਪੋਸਟਰ 'ਚ ਗਿੱਪੀ ਗਰੇਵਾਲ Gippy Grewal  ਤੇ ਸੋਨਮ ਬਾਜਵਾ ਘੋੜੀ ਦੇ ਨਾਲ ਖੜ੍ਹੇ ਹੋਏ ਹਨ। ਜਿਥੇ ਸੋਨਮ ਬਾਜਵਾ ਕਿਊਟ ਸਮਾਈਲ ਦਿੰਦੀ ਨਜ਼ਰ ਆ ਰਹੀ ਹੈ, ਉਥੇ ਗਿੱਪੀ ਕਾਫੀ ਇੰਟੈਂਸ ਲੁੱਕ 'ਚ ਨਜ਼ਰ ਆ ਰਹੇ ਹਨ।

ਦੱਸਣਯੋਗ ਹੈ ਕਿ 'ਕੈਰੀ ਆਨ ਜੱਟਾ 2 Carry on Jatta 2' ਫਿਲਮ 1 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਉਥੇ ਫਿਲਮ ਦਾ ਨਵਾਂ ਗੀਤ 'ਕੁੜਤਾ ਚਾਦਰਾ Kurta Chadra' ਵੀ ਰਿਲੀਜ਼ ਹੋ ਗਿਆ ਹੈ । ਫਿਲਮ 'ਚ ਗਿੱਪੀ Gippy Grewal ਤੇ ਸੋਨਮ ਤੋਂ ਇਲਾਵਾ ਬੀ. ਐੱਨ. ਸ਼ਰਮਾ, ਬੀਨੂੰ ਢਿੱਲੋਂ, ਜਸਵਿੰਦਰ ਭੱਲਾ, ਕਰਮਜੀਤ ਅਨਮੋਲ ਤੇ ਉਪਾਸਨਾ ਸਿੰਘ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆ ਰਹੇ ਹਨ।

ਫਿਲਮ ਦਾ ਨਿਰਦੇਸ਼ਨ ਸਮੀਪ ਕੰਗ ਨੇ ਕੀਤਾ ਹੈ, ਜਿਹੜੇ ਕਈ ਸੁਪਰਹਿੱਟ ਪੰਜਾਬੀ ਕਾਮੇਡੀ ਫਿਲਮਾਂ ਨੂੰ ਡਾਇਰੈਕਟ ਕਰ ਚੁੱਕੇ ਹਨ। 'ਕੈਰੀ ਆਨ ਜੱਟਾ 2' ਫਿਲਮ ਨੂੰ ਲੈ ਕੇ ਦਰਸ਼ਕਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਫਿਲਮ ਦੀ ਉਡੀਕ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਸੀ, ਜਿਹੜੀ ਹੁਣ ਰਿਲੀਜ਼ ਲਈ ਤਿਆਰ ਹੈ।

https://youtu.be/BIKnffj4r34

carry on jatta 2


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network