ਪਰਵੀਨ ਭਾਰਟਾ ਨੇ ਬੀਤੇ ਦਿਨ ਇਸ ਤਰ੍ਹਾਂ ਮਨਾਈ ਮੈਰਿਜ਼ ਐਨੀਵਰਸਰੀ, ਵਧਾਈ ਦੇਣ ‘ਤੇ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ

By  Rupinder Kaler May 28th 2021 05:19 PM -- Updated: May 28th 2021 05:31 PM

ਪਰਵੀਨ ਭਾਰਟਾ ਦੀ ਬੀਤੇ ਦਿਨ  ਮੈਰਿਜ ਐਨੀਵਰਸਰੀ ਹੈ । ਜਿਸ ਨੂੰ ਲੈ ਕੇ ਉਹਨਾਂ ਦੇ ਪ੍ਰਸ਼ੰਸਕ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਵਧਾਈ ਦੇ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਪਰਵੀਨ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ । ਹਾਲ ਹੀ ਵਿੱਚ ੳੇੁਹਨਾਂ ਦਾ ਧਾਰਮਿਕ ਗੀਤ ਰਿਲੀਜ਼ ਹੋਇਆ ਹੈ ਜਿਸ ਨੂੰ ਪ੍ਰਸ਼ੰਸਕਾਂ ਦਾ ਬਹੁਤ ਪਿਆਰ ਮਿਲ ਰਿਹਾ ਹੈ । ਜੇਕਰ ਉਹਨਾਂ ਦੇ ਸੰਗੀਤਕ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਪਰਵੀਨ ਭਾਰਟਾ ਨੂੰ ਬਚਪਨ ਤੋਂ ਹੀ ਗਾਇਕੀ ਦਾ ਸ਼ੌਂਕ ਸੀ ਅਤੇ ਉਨ੍ਹਾਂ ਦਾ ਇਹੀ ਸ਼ੌਂਕ ਉਨ੍ਹਾਂ ਦੇ ਪ੍ਰੋਫੈਸ਼ਨ ‘ਚ ਤਬਦੀਲ ਹੋ ਗਿਆ ।

parveen bharta Pic Courtesy: facebook

ਹੋਰ ਪੜ੍ਹੋ :

ਸਤਿੰਦਰ ਸਰਤਾਜ ਦਾ ਨਵਾਂ ਗੀਤ ‘ਪਰਵਾਹ ਨਾ ਕਰ’ ਔਖੇ ਹਾਲਾਤਾਂ ‘ਚ ਦਿੰਦਾ ਹੈ ਹੌਸਲਾ

Pic Courtesy: facebook

ਉਨ੍ਹਾਂ ਦੇ ਪਿਤਾ ਜੀ ਨੂੰ ਗਾਉਣ ਦਾ ਬਹੁਤ ਸ਼ੌਂਕ ਸੀ ਅਤੇ ਉਨ੍ਹਾਂ ਦੇ ਸ਼ੌਂਕ ਨੂੰ ਵੇਖ ਕੇ ਹੀ ਉਨ੍ਹਾਂ ਨੂੰ ਵੀ ਗਾਉਣ ਦਾ ਸ਼ੌਂਕ ਜਾਗਿਆ ।ਉਨ੍ਹਾਂ ਨੇ ਅੱਠ ਸਾਲ ਦੀ ਉਮਰ ‘ਚ ਗਾਉਣਾ ਸ਼ੁਰੂ ਕਰ ਦਿੱਤਾ ਸੀ ਅਤੇ ਪਿਤਾ ਦਾ ਸ਼ੁਰੂ ਤੋਂ ਹੀ ਸਹਿਯੋਗ ਰਿਹਾ । ਪਰ ਚਾਚੇ ਦੇ ਵਿਰੋਧ ਦਾ ਸਾਹਮਣਾ ਪਰਵੀਨ ਭਾਰਟਾ ਨੂੰ ਕਰਨਾ ਪਿਆ ।

parveen bharta Pic Courtesy: facebook

ਇੱਕ ਸਮਾਂ ਤਾਂ ਅਜਿਹਾ ਸੀ ਕਿ ਪਿਤਾ ਜੀ ਦਾ ਸਹਿਯੋਗ ਤਾਂ ਪੂਰਾ ਰਿਹਾ ਪਰ ਗਾਇਕੀ ‘ਚ ਆਪਣਾ ਕਰੀਅਰ ਬਨਾਉਣ ਕਾਰਨ ਪਰਵੀਨ ਭਾਰਟਾ ਦੇ ਨਾਲ ਉਨ੍ਹਾਂ ਦੇ ਚਾਚਾ ਜੀ ਨੇ 10 ਸਾਲ ਤੱਕ ਬੋਲਚਾਲ ਨਹੀਂ ਰੱਖੀ । ਨੂਰਜਹਾਂ ਉਨ੍ਹਾਂ ਦੀ ਪਸੰਦੀਦਾ ਗਾਇਕਾ ਹਨ ।

ਉਨ੍ਹਾਂ ਦੇ ਕਈ ਗਾਇਕਾਂ ਨਾਲ ਗਾਇਆ ਅਤੇ ਪਹਿਲੀ ਐਲਬਮ ਬਲਕਾਰ ਸਿੱਧੂ ਨਾਲ ਆਈ ਸੀ । ਪਰਵੀਨ ਭਾਰਟਾ ਸਵੇਰੇ ਚਾਰ ਵਜੇ ਉੱਠ ਕੇ ਰਿਆਜ਼ ਕਰਦੇ ਹਨ।ਉਨ੍ਹਾਂ ਨੇ ਮਨਿੰਦਰ ਮੰਗਾ,ਲਵਲੀ ਨਿਰਮਾਣ,ਬਲਕਾਰ ਸਿੱਧੂ,ਧਰਮਪ੍ਰੀਤ ਸਣੇ ਕਈ ਗਾਇਕਾਂ ਨਾਲ ਗਾਇਆ।ਉਨ੍ਹਾਂ ਨੇ ਸੰਗੀਤ ਦੇ ਗੁਰ ਐੱਮ.ਐੱਸ ਗਰਚਾ ਤੋਂ ਸਿੱਖੇ ਸਨ ।

Related Post