Advertisment

ਪਰਵੀਨ ਭਾਰਟਾ ਨੇ ਬੀਤੇ ਦਿਨ ਇਸ ਤਰ੍ਹਾਂ ਮਨਾਈ ਮੈਰਿਜ਼ ਐਨੀਵਰਸਰੀ, ਵਧਾਈ ਦੇਣ ‘ਤੇ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ

author-image
By Rupinder Kaler
New Update
ਪਰਵੀਨ ਭਾਰਟਾ ਨੇ ਬੀਤੇ ਦਿਨ ਇਸ ਤਰ੍ਹਾਂ ਮਨਾਈ ਮੈਰਿਜ਼ ਐਨੀਵਰਸਰੀ, ਵਧਾਈ ਦੇਣ ‘ਤੇ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ
Advertisment
ਪਰਵੀਨ ਭਾਰਟਾ ਦੀ ਬੀਤੇ ਦਿਨ  ਮੈਰਿਜ ਐਨੀਵਰਸਰੀ ਹੈ । ਜਿਸ ਨੂੰ ਲੈ ਕੇ ਉਹਨਾਂ ਦੇ ਪ੍ਰਸ਼ੰਸਕ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਵਧਾਈ ਦੇ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਪਰਵੀਨ ਨੇ
Advertisment
ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ । ਹਾਲ ਹੀ ਵਿੱਚ ੳੇੁਹਨਾਂ ਦਾ ਧਾਰਮਿਕ ਗੀਤ ਰਿਲੀਜ਼ ਹੋਇਆ ਹੈ ਜਿਸ ਨੂੰ ਪ੍ਰਸ਼ੰਸਕਾਂ ਦਾ ਬਹੁਤ ਪਿਆਰ ਮਿਲ ਰਿਹਾ ਹੈ । ਜੇਕਰ ਉਹਨਾਂ ਦੇ ਸੰਗੀਤਕ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਪਰਵੀਨ ਭਾਰਟਾ ਨੂੰ ਬਚਪਨ ਤੋਂ ਹੀ ਗਾਇਕੀ ਦਾ ਸ਼ੌਂਕ ਸੀ ਅਤੇ ਉਨ੍ਹਾਂ ਦਾ ਇਹੀ ਸ਼ੌਂਕ ਉਨ੍ਹਾਂ ਦੇ ਪ੍ਰੋਫੈਸ਼ਨ ‘ਚ ਤਬਦੀਲ ਹੋ ਗਿਆ । parveen bharta Pic Courtesy: facebook ਹੋਰ ਪੜ੍ਹੋ : ਸਤਿੰਦਰ ਸਰਤਾਜ ਦਾ ਨਵਾਂ ਗੀਤ ‘ਪਰਵਾਹ ਨਾ ਕਰ’ ਔਖੇ ਹਾਲਾਤਾਂ ‘ਚ ਦਿੰਦਾ ਹੈ ਹੌਸਲਾ
Advertisment
publive-image Pic Courtesy: facebook ਉਨ੍ਹਾਂ ਦੇ ਪਿਤਾ ਜੀ ਨੂੰ ਗਾਉਣ ਦਾ ਬਹੁਤ ਸ਼ੌਂਕ ਸੀ ਅਤੇ ਉਨ੍ਹਾਂ ਦੇ ਸ਼ੌਂਕ ਨੂੰ ਵੇਖ ਕੇ ਹੀ ਉਨ੍ਹਾਂ ਨੂੰ ਵੀ ਗਾਉਣ ਦਾ ਸ਼ੌਂਕ ਜਾਗਿਆ ।ਉਨ੍ਹਾਂ ਨੇ ਅੱਠ ਸਾਲ ਦੀ ਉਮਰ ‘ਚ ਗਾਉਣਾ ਸ਼ੁਰੂ ਕਰ ਦਿੱਤਾ ਸੀ ਅਤੇ ਪਿਤਾ ਦਾ ਸ਼ੁਰੂ ਤੋਂ ਹੀ ਸਹਿਯੋਗ ਰਿਹਾ । ਪਰ ਚਾਚੇ ਦੇ ਵਿਰੋਧ ਦਾ ਸਾਹਮਣਾ ਪਰਵੀਨ ਭਾਰਟਾ ਨੂੰ ਕਰਨਾ ਪਿਆ । parveen bharta Pic Courtesy: facebook ਇੱਕ ਸਮਾਂ ਤਾਂ ਅਜਿਹਾ ਸੀ ਕਿ ਪਿਤਾ ਜੀ ਦਾ ਸਹਿਯੋਗ ਤਾਂ ਪੂਰਾ ਰਿਹਾ ਪਰ ਗਾਇਕੀ ‘ਚ ਆਪਣਾ ਕਰੀਅਰ ਬਨਾਉਣ ਕਾਰਨ ਪਰਵੀਨ ਭਾਰਟਾ ਦੇ ਨਾਲ ਉਨ੍ਹਾਂ ਦੇ ਚਾਚਾ ਜੀ ਨੇ 10 ਸਾਲ ਤੱਕ ਬੋਲਚਾਲ ਨਹੀਂ ਰੱਖੀ । ਨੂਰਜਹਾਂ ਉਨ੍ਹਾਂ ਦੀ ਪਸੰਦੀਦਾ ਗਾਇਕਾ ਹਨ । ਉਨ੍ਹਾਂ ਦੇ ਕਈ ਗਾਇਕਾਂ ਨਾਲ ਗਾਇਆ ਅਤੇ ਪਹਿਲੀ ਐਲਬਮ ਬਲਕਾਰ ਸਿੱਧੂ ਨਾਲ ਆਈ ਸੀ । ਪਰਵੀਨ ਭਾਰਟਾ ਸਵੇਰੇ ਚਾਰ ਵਜੇ ਉੱਠ ਕੇ ਰਿਆਜ਼ ਕਰਦੇ ਹਨ।ਉਨ੍ਹਾਂ ਨੇ ਮਨਿੰਦਰ ਮੰਗਾ,ਲਵਲੀ ਨਿਰਮਾਣ,ਬਲਕਾਰ ਸਿੱਧੂ,ਧਰਮਪ੍ਰੀਤ ਸਣੇ ਕਈ ਗਾਇਕਾਂ ਨਾਲ ਗਾਇਆ।ਉਨ੍ਹਾਂ ਨੇ ਸੰਗੀਤ ਦੇ ਗੁਰ ਐੱਮ.ਐੱਸ ਗਰਚਾ ਤੋਂ ਸਿੱਖੇ ਸਨ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment